• Home
  • ਇਰਾਨ ‘ਚ ਹਥਿਆਰਬੰਦ ਹਮਲਾਵਰਾਂ ਵਲੋਂ ਫ਼ੌਜੀ ਪਰੇਡ ‘ਤੇ ਹਮਲਾ, 24 ਮੌਤਾਂ

ਇਰਾਨ ‘ਚ ਹਥਿਆਰਬੰਦ ਹਮਲਾਵਰਾਂ ਵਲੋਂ ਫ਼ੌਜੀ ਪਰੇਡ ‘ਤੇ ਹਮਲਾ, 24 ਮੌਤਾਂ

ਤਹਿਰਾਨ, (ਖ਼ਬਰ ਵਾਲੇ ਬਿਊਰੋ) : ਇਰਾਨ ਦੇ ਸ਼ਹਿਰ ਅਹਿਬਾਜ਼ ਵਿਚ ਅੱਜ ਤੜਕਸਾਰ ਹਮਲਾਵਰਾਂ ਨੇ ਫੌਜੀ ਪਰੇਡ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ 24 ਵਿਅਕਤੀ ਮਾਰੇ ਗਏ ਅਤੇ 53 ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਹਮਲਾਵਰ ਇਸਲਾਮਿਕ ਸਟੇਟ ਗਰੁੱਪ ਦੇ ਸਨ। ਇਸ ਮੌਕੇ ਪਰੇਡ ਦੇਖਣ ਵਾਲਿਆਂ 'ਚੋਂ ਕਈ ਬੱਚੇ ਤੇ ਔਰਤਾਂ ਵੀ ਜ਼ਖ਼ਮੀ ਹੋ ਗਏ। ਭਾਵੇਂ ਅਜੇ ਤਕ ਕਿਸੇ ਗੁੱਟ ਨੇ ਜ਼ਿੰਮੇਵਾਰ ਨਹੀਂ ਲਈ ਪਰ ਸਰਕਾਰ ਨੇ ਸਾਰੇ ਫ਼ੌਜੀ ਠਿਕਾਣਿਆਂ ਦੀ ਸੁਰੱਖਿਆ ਕਰੜੀ ਕਰ ਦਿੱਤੀ ਹੈ।