• Home
  • ਲਉ ਜੀ, ਹੁਣ ਰਾਜਸਥਾਨੀ ਵੀ ਬਣੇ ਪੰਜਾਬ ਦੇ ਵੋਟਰ

ਲਉ ਜੀ, ਹੁਣ ਰਾਜਸਥਾਨੀ ਵੀ ਬਣੇ ਪੰਜਾਬ ਦੇ ਵੋਟਰ

ਮਾਨਸਾ, (ਖ਼ਬਰ ਵਾਲੇ ਬਿਊਰੋ): ਮਾਨਸਾ ਜ਼ਿਲੇ ਦੇ ਖਿਆਲਾ ਕਲਾਂ ਦੇ ਇਕ ਪੋਲਿੰਗ ਬੂਥ 'ਤੇ ਲੋਕ ਉਸ ਸਮੇਂ ਹੱਕੇ ਬੱਕੇ ਰਹਿ ਗਏ ਜਦੋਂ ਇਕ ਰਾਜਸਥਾਨੀ ਔਰਤ ਵੋਟ ਭੁਗਤਾ ਕੇ ਤੁਰਦੀ ਬਣੀ। ਸਭ ਦੀ ਜ਼ੁਬਾਨ 'ਤੇ ਇਹ ਗੱਲ ਸੀ ਕਿ ਹੁਣ ਤਾਂ ਰਾਜਸਥਾਨੀ ਲੋਕ ਵੀ ਪੰਜਾਬ ਦੇ ਵੋਟਰ ਬਣ ਗਏ ਜਦਕਿ ਪੰਜਾਬੀਆਂ ਨੂੰ ਦੂਜੇ ਰਾਜਾਂ 'ਚ ਨਾ ਵੋਟ ਬਣਵਾਉਣ ਦਾ ਅਧਿਕਾਰ ਹੈ ਤੇ ਨਾ ਹੀ ਜਾਇਦਾਦ ਖ਼ਰੀਦਣ ਦਾ। ਇਸ ਸਬੰਧੀ ਏਡੀਸੀ (ਵਿਕਾਸ) ਮਾਨਸਾ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਹੋਈਆਂ ਚੋਣਾਂ ਵਿਚ ਉਹੀ ਵੋਟਰ ਸੂਚੀਆਂ ਵਰਤੀਆਂ ਗਈਆਂ ਹਨ ਜਿਹੜੀਆਂ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਵਰਤੀਆਂ ਗਈਆਂ ਸਨ ਤੇ ਪ੍ਰਸ਼ਾਸਨ ਨੇ ਉਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ। ਉਨਾਂ ਇਹ ਵੀ ਦਸਿਆ ਕਿ ਜਿਥੋਂ ਤਕ ਦੂਜੇ ਰਾਜ ਦੇ ਵਾਸੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਸੱਚ ਨਹੀਂ ਕਿਉਂਕਿ ਇਹ ਲੋਕ ਪੰਜਾਬ ਦੇ ਪੱਕੇ ਵਾਸੀ ਬਣੇ ਹੋਏ ਹਨ ਤੇ ਇਨਾਂ ਦੀਆਂ ਵੋਟਾਂ ਬਕਾਇਦਾ ਪੂਰੀ ਜਾਂਚ ਤੋਂ ਬਾਅਦ ਬਣੀਆਂ ਹਨ ਤੇ ਇਨਾਂ ਚੋਣਾਂ ਦੌਰਾਨ ਕਿਸੇ ਤਰਾਂ ਵੋਟਾਂ ਦੀ ਗ਼ਲਤ ਪੋਲਿੰਗ ਨਹੀਂ ਹੋਈ।
ਇਥੇ ਦਸਣਾ ਬਣਦਾ ਹੈ ਕਿ ਪੰਜਾਬ ਦੇ ਰਾਜਸਥਾਨ ਨੇੜਲੇ ਇਲਾਕਿਆਂ ਵਿਚ ਅਕਸਰ ਰਾਜਸਥਾਨ ਤੋਂ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਉਨਾ 'ਚੋਂ ਕੁਝ ਕੁ ਪੰਜਾਬ ਦੇ ਪੱਕੇ ਵਸਨੀਕ ਵੀ ਬਣ ਗਏ ਹਨ ਤੇ ਕਈ ਔਰਤਾਂ ਨੇ ਪੰਜਾਬੀਆਂ ਨਾਲ ਸ਼ਾਦੀ ਵੀ ਕੀਤੀ ਹੋਈ ਹੈ ਪਰ ਉਹ ਆਪਣੇ ਲਿਬਾਸ਼ 'ਚ ਹੀ ਰਹਿੰਦੀਆਂ ਹਨ।