• Home
  • ਪੰਜਾਬ ਪ੍ਰਦੇਸ਼ ਕਾਂਗਰਸ ਦਾ ਬੁਲਾਰਾ ਗੁਰਵਿੰਦਰ ਬਾਲੀ ਬਣੇਗਾ ਅਕਾਲੀ-ਸੁਖਬੀਰ ਬਾਦਲ ਸ਼ਾਮ ਨੂੰ ਬਾਲੀ ਦੇ ਘਰ ਪੁੱਜਣਗੇ

ਪੰਜਾਬ ਪ੍ਰਦੇਸ਼ ਕਾਂਗਰਸ ਦਾ ਬੁਲਾਰਾ ਗੁਰਵਿੰਦਰ ਬਾਲੀ ਬਣੇਗਾ ਅਕਾਲੀ-ਸੁਖਬੀਰ ਬਾਦਲ ਸ਼ਾਮ ਨੂੰ ਬਾਲੀ ਦੇ ਘਰ ਪੁੱਜਣਗੇ

ਚੰਡੀਗੜ੍ਹ , 20 ਅਪ੍ਰੈਲ ( ਹਿੰਸ )-ਮਹਾਰਾਸ਼ਟਰ ਤੋਂ ਬਾਅਦ ਸ਼ਾਇਦ ਪੰਜਾਬ ਅਜਿਹਾ ਸੂਬਾ ਹੋ ਸਕਦਾ ਹੈ , ਜਿੱਥੋਂ ਸੂਬਾ ਕਾਂਗਰਸ ਦੇ ਬੁਲਾਰਾ ਜੀ ਐੱਸ ਬਾਲੀ ਐਨ ਡੀ ਏ ਦੇ ਘਟਕ ਦਲ ਵਿਚ ਸ਼ਾਮਿਲ ਹੋਣ ਦੀ ਤਿਆਰੀ ਵਿਚ ਹਨ। ਟੀ ਵੀ ਚੈਨਲਾਂ 'ਤੇ ਪੰਜਾਬ ਕਾਂਗਰਸ ਦੇ ਆਵਾਜ਼ ਬਣੇ ਗੁਰਵਿੰਦਰ ਸਿੰਘ ਬਾਲੀ ਅੱਜ ਸ਼ਾਮ ਨੂੰ ਅਕਾਲੀ ਦਲ ਵਿਚ ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਖੁਲਾਸਾ ਕੀਤਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਲੀ ਦੇ ਨਿਵਾਸ 'ਤੇ ਆ ਰਹੇ ਹਨ। ਬਾਲੀ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬਾਦਲ ਉੰਨਾ ਦੇ ਪੰਚਕੂਲਾ ਸਥਿਤ ਨਿਵਾਸ 'ਤੇ ਸ਼ਾਮ ਨੂੰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਮਿਲਣੀ ਦਾ ਮਕਸਦ ਸਪਸ਼ਟ ਨਹੀਂ ਕੀਤਾ , ਪਰ ਕਿਹਾ ਕਿ ਉਹ ਕਾਂਗਰਸ ਨੇ ਪੰਜਾਬ ਵਿਚ ਕੋਈ ਸੀਟ ਨਹੀਂ ਜਿੱਤਣ ਦੇਣਗੇ , ਇਸਦੇ ਲਈ ਉਹ ਕਮਰ ਕੱਸੀ ਬੈਠੇ ਹਨ। ਜਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਟਿਕਟ ਲੈਣ ਦੇ ਦਾਅਵੇਦਾਰ ਬਾਲੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਪਾਰਟੀ ਨੇ ਉਸ ਮਨੀਸ਼ ਤਿਵਾੜੀ ਨੂੰ ਟਿਕਟ ਦੇ ਦਿੱਤਾ , ਜੋ ਔਖੇ ਸਮੇਂ ਪਾਰਟੀ ਦਾ ਸਾਥ ਛੱਡ ਗਏ ਸਨ ਅਤੇ ਹੁਣ ਵੀ ਟਿਕਟ ਨਾ ਮਿਲਣ ਦੀ ਸੂਰਤ ਵਿਚ ਬਸਪਾ ਵਿਚ ਜਾਣ ਦੀ ਤਿਆਰੀ ਕਰੀ ਬੈਠੇ ਸਨ , ਪਰ ਉਨ੍ਹਾਂ ਨੇ ਟਿਕਟ ਲਈ ਅਰਜੀ ਵੀ ਨਹੀਂ ਦਿੱਤੀ , ਪਰ ਮੁੱਖ ਮੰਤਰੀ ਨੇ ਗਰੀਬ ਵਰਕਰ ਦੀ ਟਿਕਟ ਕਟਵਾ ਕੇ ਤਿਵਾੜੀ ਨੂੰ ਟਿਕਟ ਦਵਾ ਦਿੱਤੀ। ਜਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਵੀ ਕਾਂਗਰਸ ਦੇ ਬੁਲਾਰਾ ਪ੍ਰਿਯੰਕਾ ਚਤੁਰਵੇਦੀ ਨੇ ਪਾਰਟੀ ਛੱਡ ਕੇ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਕੇ ਕਾਂਗਰਸ ਨੂੰ ਝਟਕਾ ਦਿੱਤਾ ਹੈ।