• Home
  • 22 ਅਗਸਤ ਨੂੰ ਸਕੂਲ ਬੋਰਡ ਵੱਲੋਂ ਹੋਣ ਵਾਲੀ ਪ੍ਰੀਖਿਆ ਰੱਦ 

22 ਅਗਸਤ ਨੂੰ ਸਕੂਲ ਬੋਰਡ ਵੱਲੋਂ ਹੋਣ ਵਾਲੀ ਪ੍ਰੀਖਿਆ ਰੱਦ 

ਐੱਸ.ਏ.ਐੱਸ ਨਗਰ,( ਖ਼ਬਰ ਵਾਲੇ ਬਿਊਰੋ ) ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਈਦ-ਉਲ-ਜੂਹਾ (ਬਕਰੀਦ) ਦੇ ਅਵਸਰ ਤੇ 22 ਅਗਸਤ ਨੂੰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ,ਬੋਰਡ/ਕਾਰਪੋਰੇਸ਼ਨਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਰਾਖਵੀਂ ਛੁੱਟੀ ਦੀ ਬਜਾਏ ਗਜ਼ਟਿਡ ਛੁੱਟੀ ਘੋਸ਼ਿਤ ਕਰਨ ਕਾਰਨ 22 ਅਗਸਤ ਨੂੰ ਬੋਰਡ ਵੱਲੋਂ ਕਰਵਾਈ ਜਾ ਰਹੀ ਦਸਵੀਂ ਤੇ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ| ਇਸ ਪ੍ਰੀਖਿਆ ਦੀਆਂ ਨਵੀਆਂ ਮਿਤੀਆਂ ਬਾਰੇ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਵੇਗੀ|