• Home
  • ਮੋਗਾ ਜ਼ਿਲ੍ਹੇ ਚ ਵੀ ਕਾਂਗਰਸ ਦਾ ਜਾਦੂ :-ਪਰ ਸੰਮਤੀ ਚ ਅਕਾਲੀ 9 ਤੇ ਆਜ਼ਾਦ 11ਜਿੱਤੇ

ਮੋਗਾ ਜ਼ਿਲ੍ਹੇ ਚ ਵੀ ਕਾਂਗਰਸ ਦਾ ਜਾਦੂ :-ਪਰ ਸੰਮਤੀ ਚ ਅਕਾਲੀ 9 ਤੇ ਆਜ਼ਾਦ 11ਜਿੱਤੇ

ਮੋਗਾ :(ਖ਼ਬਰ ਵਾਲੇ ਬਿਊਰੋ ):ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਜ਼ਿਲ੍ਹੇ ਅੰਦਰ 19 ਸਤੰਬਰ ਨੂੰ ਹੋਈਆਂ ਵੋਟਾਂ ਦੀ ਗਿਣਤੀ ਦਾ ਕੰਮ ਜਿ਼ਲ੍ਹੇ ਅੰਦਰ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ।   ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ.ਖਰਬੰਦਾ ਨੇ ਜਿ਼ਲ੍ਹੇ ਅੰਦਰ ਸ਼ਾਂਤੀ ਪੂਰਵਿਕ ਚੋਣ ਪ੍ਰਕਿਰਿਆ ਮੁਕੰਮਲ ਹੋਣ ‘ਤੇ ਜਿ਼ਲ੍ਹੇ ਦੇ ਸਮੂਹ ਨਾਗਰਿਕਾਂ, ਚੋਣ ਅਮਲ ਵਿੱਚ ਤਾਇਨਾਤ ਅਧਿਕਾਰੀਆਂ/ਕ੍ਰਮਚਾਰੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪ੍ਰੀਸ਼ਦ ਦੀਆਂ 15 ਜ਼ੋਨਾਂ ਵਿੱਚੋ ਕਾਂਗਰਸ ਪਾਰਟੀ ਦੇ 14 ਉਮੀਦਵਾਰ ਜੇਤੂ ਰਹੇ, ਜਦ ਕਿ  ਸ੍ਰੋਮਣੀ ਅਕਾਲੀ ਦਲ ਨੂੰ ਕੇਵਲ ਇੱਕ ਜੋਨ ‘ਤੇ ਹੀ ਜਿੱਤ ਹਾਸਲ ਹੋਈ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪ੍ਰੀਸ਼ਦ ਦੀ ਜ਼ੋਨ-1 ਮੌਜੇਵਾਲਾ ਵਿੱਚੋ ਕਾਂਗਰਸ ਦੇ ਉਮੀਦਵਾਰ ਚਿਮਨ ਲਾਲ ਜੇਤੂ ਰਹੇ। ਇਸੇ ਤਰ੍ਹਾਂ ਜ਼ੋਨ-2 ਖੋਸਾ ਕੋਟਲਾ ਵਿੱਚੋ ਕਾਂਗਰਸ ਦੇ ਗੁਰਮੀਤ ਕੌਰ, ਜ਼ੋਨ-3 ਜਲਾਲਾਬਾਦ ਪੂਰਬੀ ਵਿੱਚੋ ਕਾਂਗਰਸ ਦੇ ਇੰਦਰਜੀਤ ਸਿੰਘ ਧਾਲੀਵਾਲ, ਜ਼ੋਨ-4 ਕੋਕਰੀ ਕਲਾਂ ਵਿੱਚੋ ਕਾਂਗਰਸ ਦੇ ਮਨਪ੍ਰੀਤ ਸਿੰਘ, ਜ਼ੋਨ-5 ਢੁੱਡੀਕੇ ਵਿੱਚੋ ਕਾਂਗਰਸ ਦੇ ਬਲਵੰਤ ਕੌਰ, ਜ਼ੋਨ-6 ਡਾਲਾ ਵਿੱਚੋ ਕਾਂਗਰਸ ਦੇ ਅਕਾਸ਼ਦੀਪ ਸਿੰਘ, ਜ਼ੋਨ-7 ਦੌਲਤਪੁਰ ਉੱਚਾ ਵਿੱਚੋ ਕਾਂਗਰਸ ਦੇ ਹਰਭਜਨ ਸਿੰਘ, ਜ਼ੋਨ-8 ਘੱਲ ਕਲਾਂ ਵਿੱਚੋ ਕਾਂਗਰਸ ਦੇ ਹਰਦੀਪ ਕੌਰ, ਜ਼ੋਨ-9 ਲੰਗੇਆਣਾ ਨਵਾਂ ਵਿੱਚੋ ਸ੍ਰੋਮਣੀ ਅਕਾਲੀ ਦਲ ਦੇ ਜਰਨੈਲ ਸਿੰਘ, ਜ਼ੋਨ-10 ਵਾਂਦਰ ਵਿੱਚੋ ਕਾਂਗਰਸ ਦੇ ਅਮਰਜੀਤ ਕੌਰ, ਜ਼ੋਨ-11 ਸਮਾਧ ਭਾਈ ਵਿੱਚੋ ਕਾਂਗਰਸ ਦੇ ਦਵਿੰਦਰ ਕੌਰ, ਜ਼ੋਨ-12 ਮਾਣੂੰਕੇ ਵਿੱਚੋ ਕਾਂਗਰਸ ਦੇ ਪਰਮਜੀਤ ਕੌਰ, ਜ਼ੋਨ-13 ਪੱਤੋ ਹੀਰਾ ਸਿੰਘ ਵਿੱਚੋ ਕਾਂਗਰਸ ਦੇ ਗੁਰਮੇਲ ਸਿੰਘ, ਜ਼ੋਨ-14 ਬਿਲਾਸਪੁਰ ਵਿੱਚੋ ਕਾਂਗਰਸ ਦੇ ਜਗਰੂਪ ਸਿੰਘ ਤਖਤੂਪੁਰਾ ਅਤੇ ਜ਼ੋਨ-15 ਸਮਾਲਸਰ ਵਿੱਚੋ ਕਾਂਗਰਸ ਦੇ ਬਬਲਜੀਤ ਕੌਰ ਜੇਤੂ ਰਹੇ।ਉਨ੍ਹਾਂ ਅੱਗੇ ਦੱਸਿਆ ਕਿ 5 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਬਲਾਕ ਮੋਗਾ-1 ਦੀਆਂ 24 ਜ਼ੋਨਾਂ ਵਿੱਚੋ ਕਾਂਗਰਸ ਪਾਰਟੀ ਦੇ 15 ਉਮੀਦਵਾਰ, ਸ੍ਰੋਮਣੀ ਅਕਾਲੀ ਦਲ ਦੇ 2, ਆਮ ਆਦਮੀ ਪਾਰਟੀ 2 ਅਤੇ 5 ਆਜ਼ਾਦ ਉਮੀਦਵਾਰ ਜੇਤੂ ਰਹੇ। ਇਸੇ ਤਰ੍ਹਾਂ ਬਲਾਕ ਮੋਗਾ-2 ਦੀਆਂ 18 ਜ਼ੋਨਾਂ ਵਿੱਚੋ ਕਾਂਗਰਸ ਪਾਰਟੀ ਦੇ 17 ਉਮੀਦਵਾਰ ਅਤੇ ਸ੍ਰੋਮਣੀ ਅਕਾਲੀ ਦਲ ਦਾ 1, ਬਲਾਕ ਬਾਘਾਪੁਰਾਣਾ ਦੀਆਂ 25 ਜ਼ੋਨਾਂ ਵਿੱਚੋ ਕਾਂਗਰਸ ਪਾਰਟੀ ਦੇ 22 ਤੇ ਸ੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ ਜੇਤੂ ਰਹੇ। ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਦੀਆਂ 23 ਜ਼ੋਨਾਂ ਵਿੱਚੋ ਕਾਂਗਰਸ ਪਾਰਟੀ ਦੇ 14 ਉਮੀਦਵਾਰ, ਸ੍ਰੋਮਣੀ ਅਕਾਲੀ ਦਲ ਦੇ 3, ਆਮ ਆਦਮੀ ਪਾਰਟੀ 1, ਆਜ਼ਾਦ 4 ਅਤੇ ਸੀ.ਪੀ.ਆਈ. ਦਾ 1 ਉਮੀਦਵਾਰ ਜੇਤੂ ਰਿਹਾ। ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ਦੀਆਂ 25 ਜ਼ੋਨਾਂ ਵਿੱਚੋ ਕਾਂਗਰਸ ਪਾਰਟੀ ਦੇ 24 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ 115 ਜੋਨਾਂ ਵਿੱਚੋਂ ਬਲਾਕ ਮੋਗਾ-1 ਦੀ 1 ਜੋਨ, ਬਲਾਕ ਮੋਗਾ-2 ਦੀਆਂ 2, ਬਲਾਕ ਬਾਘਾਪੁਰਾਣਾ ਦੀਆਂ 2, ਬਲਾਕ ਨਿਹਾਲ ਸਿੰਘ ਵਾਲਾ ਦੀਆਂ 3 ਅਤੇ ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ਦੀਆਂ 11 ਜੋ਼ਨਾਂ ‘ਤੇ ਪਹਿਲਾਂ ਹੀ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ।