• Home
  • ਪੰਜਾਬ ਦੀ ਖੇਡ ਨੀਤੀ 27 ਨੂੰ ਹੋਵੇਗੀ ਜਾਰੀ-ਤੂਰ ਬਣੇਗਾ ਡੀਐਸਪੀ

ਪੰਜਾਬ ਦੀ ਖੇਡ ਨੀਤੀ 27 ਨੂੰ ਹੋਵੇਗੀ ਜਾਰੀ-ਤੂਰ ਬਣੇਗਾ ਡੀਐਸਪੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੀ ਖੇਡ ਨੀਤੀ 27 ਸਤੰਬਰ ਨੂੰ ਕੈਬਨਿਟ 'ਚ ਲਿਆਂਦੀ ਜਾਵੇਗੀ ਅਤੇ ਇਸ ਤੋਂ ਬਾਅਦ ਕੈਬਨਿਟ ਦੀ ਮੋਹਰ ਲੱਗਣ ਤੋਂ ਬਾਅਦ ਇਹ ਜਾਰੀ ਹੋ ਜਾਵੇਗੀ। ਇਹ ਐਲਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜ਼ੀ ਪੰਜਾਬੀ ਨਿਊਜ਼ ਟੀਵੀ ਚੈਨਲ ਵਲੋਂ ਕਰਵਾਏ ਗਏ ਪ੍ਰੋਗਰਾਮ 'ਪੰਜਾਬ ਵਾਰਤਾ' ਵਿਚ ਭਾਗ ਲੈਣ ਸਮੇਂ ਕੀਤਾ।ਉਨਾਂ ਕਿਹਾ ਕਿ ਏਸ਼ੀਅਨ ਗੇਮਾਂ ਵਿਚ ਭਾਰਤ ਦਾ ਰਿਕਾਰਡ ਪੈਦਾ ਕਰਨ ਵਾਲੇ ਸੋਨ ਤਮਗ਼ਾ ਜੇਤੂ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ (ਥਰੋਅਰ) ਨੂੰ ਪੰਜਾਬ ਪੁਲਿਸ 'ਚ ਡੀਐਸਪੀ ਦਾ ਰੈਂਕ ਅਕਤੂਬਰ 'ਚ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ।