• Home
  • ਟਰੰਪ ਬੋਲਦੇ ਰਹੇ ਤੇ ਠਹਾਕੇ ਲੱਗਦੇ ਰਹੇ

ਟਰੰਪ ਬੋਲਦੇ ਰਹੇ ਤੇ ਠਹਾਕੇ ਲੱਗਦੇ ਰਹੇ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਮੀਟਿੰਗ ਚੱਲ ਰਹੀ ਹੈ। ਭਾਵੇਂ ਇਸ ਵਿਚ ਹਿੱਸਾ ਲੈਣ ਲਈ ਅਨੇਕਾਂ ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ ਪਰ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਦਿੱਤੇ ਆਪਣੇ ਭਾਸ਼ਣ ਕਾਰਨ ਡੋਨਾਲਡ ਟਰੰਪ ਇਕ ਵਾਰ ਫਿਰ ਚਰਚਾ ਵਿਚ ਹਨ। ਉਨਾਂ ਦਾ ਭਾਸ਼ਣ ਸੁਣ ਉੱਥੇ ਮੌਜੂਦ ਲੋਕ ਆਪਣਾ ਹਾਸਾ ਰੋਕ ਨਹੀਂ ਸਕੇ।। ਸੰਯੁਕਤ ਰਾਸ਼ਟਰ ਮਹਾਸਭਾ ਦਾ 73ਵਾਂ ਸੈਸ਼ਨ ਚੱਲ ਰਿਹਾ ਹੈ। 5 ਅਕਤੂਬਰ ਤੱਕ ਚੱਲਣ ਵਾਲੇ ਇਸ ਸੈਸ਼ਨ ਵਿਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਨਿਊਯਾਰਕ ਪਹੁੰਚੀ ਹੋਈ ਹੈ। ਟਰੰਪ ਨੇ ਇੱਥੇ ਦੂਜੀ ਵਾਰ ਆਪਣਾ ਭਾਸ਼ਣ ਦਿੱਤਾ।। ਸੰਬੋਧਨ ਵਿਚ ਟਰੰਪ ਜਦੋਂ ਆਪਣੀ ਸਰਕਾਰ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਇਸ ਦੌਰਾਨ ਪੂਰੀ ਅਸੈਂਬਲੀ ਠਹਾਕਿਆਂ ਨਾਲ ਗੂੰਜ ਪਈ। ਦਸਿਆ ਜਾ ਰਿਹਾ ਹੈ ਕਿ ਜੋਸ਼ 'ਚ ਆਏ ਟਰੰਪ ਕਈ ਦੂਜੇ ਕਾਰਜਕਾਲਾਂ ਦੀਆਂ ਪ੍ਰਾਪਤੀਆਂ ਵੀ ਆਪਣੇ ਨਾਂ ਕਰ ਗਏ ਤੇ ਸ਼ਾਮਲ ਪ੍ਰਤੀਨਿਧਾਂ ਨੂੰ ਉਨਾਂ ਦਾ ਭਾਸ਼ਣ ਖ਼ੂਬ ਭਾਹਿਆ।