• Home
  • ਪੰਜਾਬ ਲੋਕ ਸੇਵਾ ਕਮਿਸ਼ਨ ‘ਚ ਨਹੀਂ ‘ਸਭ ਕੁਝ ਅੱਛਾ’-ਚੇਅਰਮੈਨ ਤੇ ਇੱਕ ਮੈਂਬਰ ਆਹਮੋਂ ਸਾਹਮਣੇ

ਪੰਜਾਬ ਲੋਕ ਸੇਵਾ ਕਮਿਸ਼ਨ ‘ਚ ਨਹੀਂ ‘ਸਭ ਕੁਝ ਅੱਛਾ’-ਚੇਅਰਮੈਨ ਤੇ ਇੱਕ ਮੈਂਬਰ ਆਹਮੋਂ ਸਾਹਮਣੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਸਾਬਕਾ ਫੌਜੀ ਅਫ਼ਸਰ ਅਤੇ ਕਮਿਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਐਨ.ਪੀ.ਐਸ. ਹੀਰਾ (ਰਿਟਾਇਰਡ) ਅਤੇ ਸੇਵਾਮੁਕਤ ਆਈਏਐਸ ਅਫਸਰ ਏ.ਪੀ. ਐਸ. ਵਿਰਕ ਚਲ ਰਹੀ ਲੜਾਈ ਮੁੱਖ ਮੰਤਰੀ ਦੇ ਦਰਬਾਰ ਤਕ ਪਹੁੰਚ ਗਈ ਹੈ।

ਪੀ ਪੀ ਐਸ ਸੀ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਹੀਰਾ (ਸੇਵਾ ਮੁਕਤ) ਨੇ ਕਮਿਸ਼ਨ ਦੇ ਚੋਣ ਪ੍ਰਕਿਰਿਆ ਤੋਂ ਕਮਿਸ਼ਨ ਦੇ ਮੈਂਬਰ ਵਿਰਕ ਨੂੰ ਬਾਹਰ ਕਰ ਦਿੱਤਾ ਹੈ ਜਿਸ ਕਾਰਨ ਇਹ ਵਿਵਾਦ ਹੋਰ ਤੂਲ ਫੜ ਗਿਆ ਹੈ।

ਵਿਰਕ ਨੇ ਪੀ.ਪੀ.ਐਸ.ਸੀ. ਦੇ ਮੈਂਬਰ ਵਜੋਂ ਸ਼ਾਮਲ ਹੋਣ ਲਈ ਭਾਰਤ ਦੇ ਪ੍ਰਸ਼ਾਸਨਿਕ ਸੇਵਾਵਾਂ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋ ਚੁੱਕੇ ਸਨ ਜਦਕਿ ਲੈਫਟੀਨੈਂਟ ਜਨਰਲ ਹੀਰਾ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਨਿਯੁਕਤ ਕੀਤਾ ਸੀ ਤੇ ਵਿਰਕ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ ਸੀ।

ਚੇਅਰਮੈਨ ਨੇ ਵਿਰਕ ਨੂੰ ਜੁਲਾਈ ਦੇ ਮਹੀਨੇ ਵਿਚ ਹੋਣ ਵਾਲੀ ਐਮਬੀਬੀਐਸ ਡਾਕਟਰਾਂ ਦੇ ਇੰਟਰਵਿਊ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਆਉਣ ਵਾਲੀਆਂ ਇੰਟਰਵਿਊਆਂ ਲਈ ਵੀ ਰੋਕ ਲਗਾ ਦਿੱਤੀ ਸੀ। ਇਸ ਬਾਰੇ ਸੰਪਰਕ ਕਰਨ 'ਤੇ ਏਪੀਐਸ ਵਿਰਕ ਨੇ ਪੁਸ਼ਟੀ ਕੀਤੀ ਕਿ ਉਨਾਂ ਨੂੰ ਹਾਲ 'ਚ ਹੋਈਆਂ ਇੰਟਰਵਿਊ ਬੋਰਡਾਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ।
ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਨਿਯੁਕਤ ਕੀਤੇ ਗਏ ਕੁਝ ਮੈਂਬਰਾਂ ਨੇ ਆਉਣ ਵਾਲੇ ਦਿਨਾਂ ਵਿਚ ਇਸ ਮੁੱਦੇ ਨੂੰ ਮੁੱਖ ਮੰਤਰੀ ਸਾਹਮਣੇ ਉਠਾਉਣ ਦਾ ਇਰਾਦਾ ਬਣਾਇਆ ਹੈ। ਕਮਿਸ਼ਨ ਦੇ ਇੱਕ ਮੈਂਬਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਇਹ ਮੁੱਦਾ ਮੁੰਖ ਮੰਤਰੀ ਤੇ ਸਬੰਧਤ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾਵੇਗਾ।
ਸੂਤਰ ਦਸਦੇ ਹਨ ਕਿ ਦਰਅਸਲ ਇਹ ਝਗੜਾ ਉਮੀਦਵਾਰਾਂ ਨੂੰ ਇੰਟਰਵਿਊ ਦੌਰਾਨ ਦਿੱਤੇ ਅੰਕਾਂ ਕਾਰਨ ਹੈ। ਦੋਹਾਂ 'ਚ ਇਸੇ ਕਾਰਨ ਮੱਤਭੇਦ ਉਪਜੇ ਹਨ।