• Home
  • ਕੈਬਨਿਟ ਮੀਟਿੰਗ ਭਾਗ ਚੌਥਾ- ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਸਮਝੌਤੇ ਨੂੰ ਪ੍ਰਵਾਨਗੀ

ਕੈਬਨਿਟ ਮੀਟਿੰਗ ਭਾਗ ਚੌਥਾ- ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਸਮਝੌਤੇ ਨੂੰ ਪ੍ਰਵਾਨਗੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਕੈਬਨਿਟ ਨੇ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ 'ਤੇ ਕੰਮ ਦੀ ਤੁਰੰਤ ਵਾਪਸੀ ਲਈ 8 ਸਤੰਬਰ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਵਿਚਕਾਰ ਹੋਏ ਸਮਝੌਤੇ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ।
ਇਸ ਪ੍ਰਾਜੈਕਟ ਦਾ ਟੀਚਾ ਤਿੰਨ ਸਾਲਾਂ ਵਿਚ ਪੂਰਾ ਹੋਣਾ ਹੈ, 206 ਮੈਗਾਵਾਟ ਵਾਧੂ ਹਾਈਡ੍ਰੋ ਪਾਵਰ ਪੈਦਾ ਕਰੇਗਾ, ਜਿਸ ਨਾਲ ਸਾਲਾਨਾ 852.73 ਕਰੋੜ ਰੁਪਏ ਦੇ ਸਿੰਚਾਈ ਅਤੇ ਬਿਜਲੀ ਦੇ ਲਾਭ ਹੋਣਗੇ।