• Home
  • ਮਾਰੂਤੀ ਨੇ ਵਧਾਈ ਕਾਰਾਂ ਦੀ ਕੀਮਤ-ਅੱਜ ਤੋਂ ਲਾਗੂ

ਮਾਰੂਤੀ ਨੇ ਵਧਾਈ ਕਾਰਾਂ ਦੀ ਕੀਮਤ-ਅੱਜ ਤੋਂ ਲਾਗੂ

ਨਵੀਂ ਦਿੱਲੀ : ਦੇਸ਼ ਦੀ ਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਨੇ ਆਪਣੀਆਂ ਕਾਰਾਂ ਦੀ ਕੀਮਤ ਪ੍ਰਤੀ ਕਾਰ 10000 ਰੁਪਏ ਵਧਾ ਦਿੱਤੀ ਹੈ ਤੇ ਨਵੀਂ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ। ਕੰਪਨੀ ਦੇ ਅਧਿਕਾਰੀਆਂ ਨੇ ਦਸਿਆ ਕਿ ਕੱਚੇ ਮਾਲ ਦੀ ਮਹਿੰਗਾਈ ਸਮੇਤ ਕਈ ਹੋਰ ਕਾਰਨਾਂ ਕਰ ਕੇ ਅਜਿਹਾ ਕਦਮ ਚੁੱਕਿਆ ਗਿਆ ਹੈ। ਹਾਂਲਾਕਿ ਇਹ ਐਲਾਨ ਮਾਰੂਤੀ ਵਲੋਂ ਦਸੰਬਰ 'ਚ ਹੀ ਕਰ ਦਿੱਤਾ ਗਿਆ ਸੀ ਪਰ ਇਸ ਸਾਲ ਦੇ 10 ਦਿਨ ਲੰਘ ਜਾਣ ਕਾਰਨ ਗਾਹਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਕੰਪਨੀ ਨੇ ਫੈਸਲਾ ਵਾਪਸ ਲੈ ਲਿਆ ਹੈ।