• Home
  • ਜੰਮੂ-ਕਸ਼ਮੀਰ ‘ਚ ਮਿੰਨੀ ਬੱਸ ਖੱਡ ‘ਚ ਡਿੱਗੀ, 20 ਮੌਤਾਂ

ਜੰਮੂ-ਕਸ਼ਮੀਰ ‘ਚ ਮਿੰਨੀ ਬੱਸ ਖੱਡ ‘ਚ ਡਿੱਗੀ, 20 ਮੌਤਾਂ

ਜੰਮੂ, (ਖ਼ਬਰ ਵਾਲੇ ਬਿਊਰੋ): ਜੰਮੂ-ਕਸ਼ਮੀਰ 'ਚ ਜੰਮੂ-ਸ੍ਰੀਨਗਰ ਕੌਮੀ ਹਾਈਵੇਅ 'ਤੇ ਅੱਜ ਇੱਕ ਮਿੰਨੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ ਜਦਕਿ 16 ਲੋਕ ਜ਼ਖਮੀ ਹੋਏ ਹਨ।। ਉੱਥੇ ਹੀ ਰਾਮਬਨ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਅਤੇ ਜ਼ਜ਼ਮੀ ਹੋਏ ਲੋਕਾਂ ਨੂੰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਦਸਿਆ ਜਾ ਰਿਹਾ ਹੈ ਇਹ ਮਿੰਨੀ ਬੱਸ ਯਾਤਰੀਆਂ ਨੂੰ ਲੈ ਕੇ ਬਨਿਹਾਲ ਤੋਂ ਰਾਮਬਨ ਜਾ ਰਹੀ ਸੀ ਤੇ ਇਸ ਪਹਾੜੀ ਮੋੜ 'ਤੇ ਆ ਕੇ ਡਰਾਇਵਰ ਦਾ ਗੱਡੀ ਤੋਂ ਸੰਤੁਲਨ ਖੋ ਗਿਆ ਜਿਸ ਕਾਰਨ ਇਹ ਖੱਡ 'ਚ ਡਿੱਗ ਪਈ। ਜਿਸ ਖੱਡ 'ਚ ਬੱਸ ਡਿੱਗੀ ਉਹ ਕਰੀਬ 200 ਫੁਟ ਡੂੰਘੀ ਹੈ। ਜਿਥੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ ਉਥੇ ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਪਹੁੰਚਾਉਣ ਲਈ ਹਵਾਈ ਫ਼ੌਜ ਦੀ ਸਹਾਇਤਾ ਵੀ ਲਈ ਜਾ ਰਹੀ ਹੈ।