• Home
  • ਕਲਯੁੱਗ ਦਾ ਕਰੂਰ ਚਿਹਰਾ-13 ਸਾਲਾ ਮੁੰਡਾ ਬਲਾਤਕਾਰ ਦੇ ਦੋਸ਼ ‘ਚ ਗ੍ਰਿਫ਼ਤਾਰ

ਕਲਯੁੱਗ ਦਾ ਕਰੂਰ ਚਿਹਰਾ-13 ਸਾਲਾ ਮੁੰਡਾ ਬਲਾਤਕਾਰ ਦੇ ਦੋਸ਼ ‘ਚ ਗ੍ਰਿਫ਼ਤਾਰ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਲੁਧਿਆਣਾ ਪੁਲਿਸ ਨੇ ਇਕ 13 ਸਾਲਾ ਮੁੰਡੇ ਨੂੰ ਚਾਰ ਸਾਲਾ ਬਾਲੜੀ ਨਾਲ ਦੁਸ਼ਕਰਮ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਮਿਹਰਬਾਨ ਹਲਕੇ ਦੀ ਹੈ। ਪੀੜਤਾ ਦੀ ਮਾਂ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਇਹ ਘਟਨਾ 22 ਸਤੰਬਰ ਨੂੰ ਉਸ ਵੇਲੇ ਵਾਪਰੀ ਜਦੋਂ ਬੱਚੀ ਘਰ ਦੇ ਨੇੜਲੇ ਟਿਊਵਬੈਲ 'ਤੇ ਨਹਾਉਣ ਗਈ ਸੀ ਤੇ ਘਰ ਦੇ ਨੇੜੇ ਰਹਿੰਦੇ ਲੜਕੇ ਨੇ ਬੱਚੀ ਨਾਲ ਦੁਸ਼ਕਰਮ ਕੀਤਾ। ਬੱਚੀ ਦੀ ਮਾਂ ਨੇ ਦਸਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬੱਚੀ ਨੇ ਗੁਪਤ ਅੰਗਾਂ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਦਸ ਦਈਏ ਕਿ ਇਥੇ ਦੋ ਪਰਵਾਰ ਕਿਰਾਏ 'ਤੇ ਰਹਿੰਦੇ ਹਨ ਤੇ ਦੂਜੇ ਪਰਵਾਰ ਦੇ ਮੁੰਡੇ ਨੇ ਇਹ ਗੰਦਾ ਕਾਰਾ ਕੀਤਾ ਹੈ।