• Home
  • ਸਾਬਕਾ ਵਾਈਸ ਚਾਂਸਲਰ ਡਾ ਆਹਲੂਵਾਲੀਆਂ ਨੇ ਦੁਨੀਆ ਤੋਂ ਦਿੱਤਾ ਅਸਤੀਫਾ

ਸਾਬਕਾ ਵਾਈਸ ਚਾਂਸਲਰ ਡਾ ਆਹਲੂਵਾਲੀਆਂ ਨੇ ਦੁਨੀਆ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ :- ਇਸ ਦੇ ਕੁਝ ਮਹੀਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਗਏ ਡਾ ਜਸਬੀਰ ਸਿੰਘ ਆਹਲੂਵਾਲੀਆ ਇਸ ਦੁਨੀਆਂ ਤੋਂ ਹੀ ਅਸਤੀਫਾ ਦੇ ਗਏ। ਡਾ ਆਹਲੂਵਾਲੀਆ 84 ਵਰ੍ਹਿਆਂ ਦੇ ਸਨ । ਉਹ ਪਹਿਲਾਂ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਰਹੇ ਹਨ ।
ਅੱਜ ਉਨ੍ਹਾਂ ਦਾ ਚੰਡੀਗੜ੍ਹ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਹੈ ।