• Home
  • ਸੀ.ਪੀ.ਐਮ ਦੇ ਜਿਲ੍ਹਾ ਸਕੱਤਰ ਰੂਪ ਬਸੰਤ ਬੜੈਚ ਦੀ ਜਮਾਨਤ ਅਰਜੀ ਅਦਾਲਤ ਵੱਲੋਂ ਖਾਰਜ਼

ਸੀ.ਪੀ.ਐਮ ਦੇ ਜਿਲ੍ਹਾ ਸਕੱਤਰ ਰੂਪ ਬਸੰਤ ਬੜੈਚ ਦੀ ਜਮਾਨਤ ਅਰਜੀ ਅਦਾਲਤ ਵੱਲੋਂ ਖਾਰਜ਼

ਲੁਧਿਆਣਾ:-ਇੰਗਲੈਂਡ ਵਾਸੀ ਬਲਵੀਰ ਕੌਰ ਦੀ 8 ਕਨਾਲ 9 ਮਰਲੇ ਜ਼ਮੀਨ ਦੀ ਦੀ ਰਜਿਸਟਰੀ ਆਪਣੀ ਪਤਨੀ ਜਸਵਿੰਦਰ ਕੌਰ ਦੇ ਨਾਮ ਕਰਾਉਣ ਦੇ ਮਾਮਲੇ ਵਿੱਚ ਧੋਖਾਧੜੀ ਦੇ ਕਥਿਤ ਮੁਕੱਦਮੇਂ ਦਾ ਸਾਹਮਣਾ ਕਰ ਰਹੇ ਸੀ.ਪੀ.ਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਅਤੇ ਲੁਧਿਆਣਾ ਜਿਲ੍ਹੇ ਦੇ ਸਕੱਤਰ ਰੂਪਬਸੰਤ ਸਿੰਘ ਬੜੈਚ ਦੀ ਅਗਾਊਂ ਜਮਾਨਤ ਲਈ ਦਾਇਰ ਕੀਤੀ ਅਰਜੀ ਲੁਧਿਆਣਾ ਦੀ ਜਿਲ੍ਹਾ ਅਦਾਲਤ ਨੇ ਨਾ-ਮਨਜੂਰ ਕਰ ਦਿੱਤੀ ਹੈ। ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਰੁਣਬੀਰ ਵਸ਼ਿਸ਼ਟ ਦੀ ਅਦਾਲਤ ਨੇ ਆਪਣੇ ਫੈਸਲੇ ਵਿੱਚ ਰੂਪਬਸੰਤ ਸਿੰਘ ਬੜੈਚ ਦੀ ਪਤਨੀ ਜਸਵਿੰਦਰ ਕੌਰ ਦੀ ਅਗਾਊਂ ਜਮਾਨਤ ਤਾਂ ਮਨਜੂਰ ਕਰ ਲਈ ਹੈ ਪਰ ਰੂਪਬਸੰਤ ਸਿੰਘ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਉਨ੍ਹਾਂ ਦੀ ਜਮਾਨਤ ਲਈ ਅਰਜੀ ਨਾਮਨਜੂਰ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਪ੍ਰਵਾਸੀ ਭਾਰਤੀ ਵਿੰਗ ਵੱਲੋਂ ਜਾਂਚ ਉਪਰੰਤ ਕਮਿਊਨਿਸਟ ਆਗੂ ਅਤੇ ਉਸ ਦੀ ਪਤਨੀ ਵਿਰੁਧ ਐਨ.ਆਰ.ਆਈ ਥਾਣਾ ਜਗਰਾਉਂ ਵਿੱਚ ਅਪਰਾਧਿਕ ਸਾਜਿਸ਼ ਤਹਿਤ ਧੋਖਾਧੜੀ ਕਰਨ ਦਾ ਮੁਕੱਦਮਾਂ ਦਰਜ ਕੀਤਾ ਗਿਆ ਸੀ।