• Home
  • ਨਨ ਬਲਾਤਕਾਰ ਮਾਮਲਾ : ਬਿਸ਼ਪ ਤੋਂ ਅੱਜ ਹੋਵੇਗੀ ਪੁੱਛਗਿੱਛ

ਨਨ ਬਲਾਤਕਾਰ ਮਾਮਲਾ : ਬਿਸ਼ਪ ਤੋਂ ਅੱਜ ਹੋਵੇਗੀ ਪੁੱਛਗਿੱਛ

ਤਿਰੂਵਨੰਤਪੁਰਮ, (ਖ਼ਬਰ ਵਾਲੇ ਬਿਊਰੋ) : ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ 'ਚ ਚੱਲ ਰਹੇ ਕੇਰਲ 'ਚ ਨਨ ਨਾਲ ਹੋਏ ਜਬਰ ਜਨਾਹ ਮਾਮਲੇ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲਕਲ ਅੱਜ ਕੋਚੀ ਦੇ ਕ੍ਰਾਈਮ ਬਰਾਂਚ ਦਫ਼ਤਰ ਪਹੁੰਚੇ ਹਨ ਜਿੱਥੇ ਉਸ ਤੋਂ 5 ਅਧਿਕਾਰੀਆਂ ਦੀ ਟੀਮ ਪੁਛ ਗਿੱਛ ਕਰੇਗੀ।
ਦਸ ਦਈਏ ਕਿ ਜਲੰਧਰ ਦੇ ਇਸ ਬਿਸ਼ਪ 'ਤੇ ਇਕ ਨਨ ਨੇ ਦੋਸ਼ ਲਾਇਆ ਸੀ ਕਿ ਉਸ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਤੇ ਉਸ ਦੀਆਂ ਹਰਕਤਾਂ ਕਾਰਨ ਕਈ ਹੋਰ ਮਹਿਲਾਵਾਂ ਵੀ ਮੁੱਖ ਦਫ਼ਤਰ ਛੱਡ ਗਈਆਂ ਸਨ। ਇਸ ਤੋਂ ਬਆਦ ਨਨ ਨੇ ਪੋਪ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਗੁਹਾਰ ਲਾਈ ਸੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਾਗਿਆ ਸੀ।।