• Home
  • ਏਸ਼ੀਆ ਕੱਪ : ਚੈਂਪੀਅਨ ਬਣਨ ਦੇ ਰਾਹ ‘ਤੇ ਤੁਰਿਆ ਅਫ਼ਗਾਨਿਸਤਾਨ

ਏਸ਼ੀਆ ਕੱਪ : ਚੈਂਪੀਅਨ ਬਣਨ ਦੇ ਰਾਹ ‘ਤੇ ਤੁਰਿਆ ਅਫ਼ਗਾਨਿਸਤਾਨ

ਦੁਬਈ, (ਖ਼ਬਰ ਵਾਲੇ ਬਿਊਰੋ): ਏਸ਼ੀਆ ਕ੍ਰਿਕਟ ਕੱਪ ਜਿਵੇਂ-ਜਿਵੇਂ ਅੱਗੇ ਵਧਦਾ ਜਾ ਰਿਹਾ ਹੈ ਤਿਵੇਂ ਤਿਵੇਂ ਉਲਟ ਫੇਰ ਦੇਖਣ ਨੂੰ ਮਿਲ ਰਹੇ ਹਨ। ਸਭ ਤੋਂ ਪਹਿਲਾਂ ਟੂਰਨਾਮੈਂਟ ਦੀ ਦਾਅਵੇਦਾਰ ਮੰਨੀ ਜਾਂਦੀ ਟੀਮ ਸ੍ਰੀਲੰਕਾ ਨੂੰ ਅਫ਼ਗ਼ਾਨਿਸਤਾਨ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਹੁਣ ਬੰਗਲਾ ਦੇਸ਼ ਨੂੰ ਚਿੱਤ ਕਰ ਕੇ ਭਾਰਤ ਤੇ ਪਾਕਿਸਤਾਨ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਸ ਤਰਾਂ ਲਗਦਾ ਹੈ ਕਿ ਜਿਵੇਂ ਅਫ਼ਗ਼ਾਨਿਸਤਾਨ ਦੀ ਟੀਮ ਚੈਂਪੀਅਨ ਬਣਨ ਦੀ ਰਾਹ 'ਤੇ ਤੁਰ ਪਈ ਹੈ।
ਬੀਤੇ ਦਿਨ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ ਨੇ 255 ਦੌੜਾਂ ਬਣਾਈਆਂ ਤੇ ਬੱਲੇਬਾਜ਼ੀ ਕਰਨ ਉਤਰੀ ਬੰਗਲਾ ਦੇਸ਼ ਦੀ ਟੀਮ 42.1 ਓਵਰ 'ਚ ਸਿਮਟ ਗਈ ਤੇ ਉਹ ਕੇਵਲ 119 ਦੌੜਾਂ ਹੀ ਬਣਾ ਸਕੀ। ਇਸ ਤਰਾਂ ਅਫ਼ਗ਼ਾਨਿਸਤਾਨ ਨੇ ਇਹ ਮੈਚ 136 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।
ਉਧਰ ਅੱਜ ਸ਼ਾਮ 5 ਪੰਜ ਵਜੇ ਭਾਰਤ ਤੇ ਬੰਗਲਾ ਦੇਸ਼ ਦਾ ਮੁਕਾਬਲਾ ਹੈ। ਡਰੇ ਹੋਏ ਬੰਗਲਾ ਦੇਸ਼ੀ ਖਿਡਾਰੀ ਹੋਰ ਵੀ ਡਰੇ ਹੋਏ ਹਨ। ਬੰਗਲਾ ਦੇਸ਼ ਨੂੰ ਭਾਰਤੀ ਬੱਲੇਬਾਜ਼ੀ ਤੋਂ ਡਰ ਲੱਗ ਰਿਹਾ ਹੈ ਕਿਉਂਕਿ ਹੁਣ ਤਕ ਏਸ਼ੀਆ ਕੱਪ 'ਚ ਸਰਬੋਤਮ ਸਕੋਰ 285 ਭਾਰਤ ਦਾ ਹੀ ਹੈ।