• Home
  • ਬੇਟੇ ਤੋਂ ਪ੍ਰੇਸ਼ਾਨ ਬਾਪ ਨੇ ਬਣਾਈ ਐਪ-ਮਾਤਾ-ਪਿਤਾ ਨੂੰ ਫ਼ੋਨ ਕਰਨਾ ਹੀ ਪਵੇਗਾ 

ਬੇਟੇ ਤੋਂ ਪ੍ਰੇਸ਼ਾਨ ਬਾਪ ਨੇ ਬਣਾਈ ਐਪ-ਮਾਤਾ-ਪਿਤਾ ਨੂੰ ਫ਼ੋਨ ਕਰਨਾ ਹੀ ਪਵੇਗਾ 

ਵਾਸ਼ਿੰਗਟਨ : ਅੱਜ ਦੇ ਯੁੱਗ 'ਚ ਮੋਬਾਈਲ ਲੋਕਾਂ ਲਈ ਇੰਨਾ ਜ਼ਰੂਰੀ ਹੋ ਗਿਆ ਹੈ ਕਿ ਉਹ ਹਰ ਸਮੇਂ ਉਸ ਦੇ ਨਾਲ ਹੀ ਚਿਪਕੇ ਰਹਿੰਦੇ ਹਨ। ਹਰ ਕੋਈ ਹਰ ਸਮੇਂ ਸ਼ੋਸ਼ਲ ਮੀਡੀਆ ਦੀ ਕੋਈ ਨਾ ਕੋਈ ਐਪ ਖੋਲੀ ਹੀ ਰੱਖਦਾ ਹੈ। ਭਾਵੇਂ ਬੱਚੇ ਇਸ ਕੰਮ 'ਚ ਅੱਗੇ ਰਹਿੰਦੇ ਹਨ ਪਰ ਮਾਂ ਬਾਪ ਦੇ ਫੋਨ ਕਰਨ 'ਤੇ ਉਹ ਬਹੁਤੀ ਵਾਰ ਜਵਾਬ ਵੀ ਨਹੀਂ ਦਿੰਦੇ। ਬੱਚਿਆਂ ਦੀ ਇਸ ਹਰਕਤ ਤੋਂ ਕਈ ਵਾਰ ਮਾਤਾ ਪਿਤਾ ਕਾਫ਼ੀ ਨਿਰਾਸ਼ ਹੋ ਜਾਂਦੇ ਹਨ।
ਇੱਕ ਬਾਪ ਆਪਣੇ ਬੇਟੇ ਤੋਂ ਕਾਫੀ ਨਿਰਾਸ਼ ਸੀ। ਪਿਤਾ ਨੇ ਜਦੋਂ ਵੀ ਫ਼ੋਨ ਕਰਨਾ ਤਾਂ ਉਸ ਨੇ ਚੁੱਕਣਾ ਹੀ ਨਾ, ਪੁੱਤਰ ਦੀ ਇਸ ਹਰਕਤ ਤੋਂ ਤੰਗ ਆ ਕੇ ਪਿਤਾ ਨੇ ਇੱਕ ਐਪ ਬਣਾ ਧਰੀ।
ਵੈਸਟ ਵਿਕਮ ਦੇ ਟੇਕੀ ਨਿਕ ਦੇ ਵਿਅਕਤੀ ਨੇ ਇੱਕ ਐਪ ਬਣਾਈ ਹੈ। ਇਸ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਰਾਹੀਂ ਬੱਚੇ ਦੇ ਫੋਨ 'ਤੇ ਮੈਸੇਜ ਭੇਜਿਆ ਜਾਂਦਾ ਹੈ। ਜੇਕਰ ਬੱਚਾ ਕੁਝ ਸਮੇਂ ਲਈ ਫੋਨ ਦਾ ਜਵਾਬ ਨਾ ਦੇਵੇ ਤਾਂ ਐਪ ਰੌਲਾ ਪਾਉਣ ਲੱਗ ਪੈਂਦੀ ਹੈ ਤੇ ਇਸ ਤੋਂ ਇਲਾਵਾ ਇਹ ਮੈਸੇਜ ਉਨਾ ਚਿਰ ਸਕਰੀਨ ਤੋਂ ਡਲੀਟ ਨਹੀਂ ਹੁੰਦਾ ਜਿੰਨਾ ਚਿਰ ਬੱਚਾ ਜਿਸ ਫੋਨ ਤੋਂ ਮੈਸੇਜ ਆਇਆ ਹੁੰਦਾ ਹੈ, ਉਸ ਨੂੰ ਫੋਨ ਨਹੀਂ ਕਰਦਾ। ਉਸ ਨੇ ਐਪ ਦਾ ਨਾਂ ਰਿਪਲਾਈ ਏਐਸਏਪੀ (ReplyASA )P) ਰੱਖਿਆ ਹੈ।