• Home
  • ਅਕਾਲੀ ਦਲ ਨੂੰ ਫ਼ਰੀਦਕੋਟ ਰੈਲੀ ਦੀ ਇਜਾਜ਼ਤ ਮਿਲੀ, ਹਾਈਕੋਰਟ ਵੱਲੋਂ ਹਰੀ ਝੰਡੀ 

ਅਕਾਲੀ ਦਲ ਨੂੰ ਫ਼ਰੀਦਕੋਟ ਰੈਲੀ ਦੀ ਇਜਾਜ਼ਤ ਮਿਲੀ, ਹਾਈਕੋਰਟ ਵੱਲੋਂ ਹਰੀ ਝੰਡੀ 

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਅਕਾਲੀ ਦਲ ਦੀ ਫਰੀਦਕੋਟ ਵਿਖੇ ਹੋਣ ਵਾਲੀ ਰੈਲੀ ਨੂੰ ਲੈ ਕੇ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ ਦਾ ਚੌਥਾ ਚਰਣ ਸ਼ੁਰੂ ਹੋ ਗਿਆ ਹੈ ।ਹਾਲਾਂਕਿ ਸੁਣਵਾਈ ਰਾਤ ਨੌਂ ਵਜੇ ਸ਼ੁਰੂ ਹੋਣੀ ਸੀ ਕਿਉਂਕਿ ਇਸ ਦੇ ਲਈ ਅਕਾਲੀ ਦਲ ਦਾ ਪੱਖ ਵੀ ਸੁਣਿਆ ਜਾਣਾ ਸੀ ।ਪਰ ਅਕਾਲੀ ਦਲ ਦੇ ਵਕੀਲ ਅਦਾਲਤ ਵਿਚ ਹੀ ਮੌਜੂਦ ਹੋਣ ਕਰਕੇ ਇਹ ਸੁਣਵਾਈ ਅੱਠ ਵਜੇ ਯਾਨੀ ਕਿ ਇੱਕ ਘੰਟਾ ਪਹਿਲਾਂ ਸ਼ੁਰੂ ਕਰ ਦਿੱਤੀ ਗਈ  ।ਅਕਾਲੀ ਦਲ ਵੱਲੋਂ ਸਾਬਕਾ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਮੌਜੂਦ     ਸਨ।ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿਉਂਕਿ ਅਕਾਲੀ ਦਲ  ਦੀ ਰੈਲੀ ਨੂੰ ਜਾਣ ਦਾ ਰਸਤਾ ਬਾਜਾਖਾਨਾ -ਬਰਗਾੜੀ ਹੋ ਕੇ ਜਾਂਦਾ ਹੈ,  ਇਸ ਲਈ ਇਹ ਰਸਤਾ ਇਸਤੇਮਾਲ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੈਲੀ ਵਿੱਚ ਅਸਲਾ ਲਿਜਾਣ ਦੀ ਇਜਾਜ਼ਤ ਵੀ ਨਾ ਦਿੱਤੀ ਜਾਵੇ ।ਸਰਕਾਰੀ ਵਕੀਲ ਵੱਲੋਂ ਫ਼ਰੀਦਕੋਟ ਰੈਲੀ ਲਈ ਬਾਜਾਖਾਨਾ ਦੀ ਬਜਾਏ ਵਾਇਆ ਕੋਟਕਪੂਰਾ ਜਾਣ ਦਾ ਸੁਝਾਅ ਦਿੱਤਾ ਗਿਆ ਜਿਸ ਤੇ ਅਕਾਲੀ ਦਲ ਵੱਲੋਂ ਇਤਰਾਜ਼ ਕੀਤਾ ਗਿਆ ਦਲੀਲਾਂ ਤੋਂ ਬਾਅਦ ਅਕਾਲੀ ਦਲ ਨੂੰ ਰੈਲੀ ਦੀ ਮਨਜ਼ੂਰੀ ਮਿਲ ਗਈ ।ਸਰਕਾਰ ਵੱਲੋਂ ਹਾਈਕੋਰਟ ਚ ਜੋ ਉਸ ਦੀ ਗੱਲ ਮੰਨੇਗੀ ਉਸ ਦੇ ਅਨੁਸਾਰ ਇਕ ਤਾਂ ਫ਼ਰੀਦਕੋਟ ਨੂੰ ਜਾਣ ਵਾਲਾ ਰਸਤਾ ਬਦਲਵਾ ਦਿੱਤਾ ਗਿਆ ਅਤੇ ਦੂਜਾ ਅਸਲਾ ਲਿਜਾਣ ਤੇ ਪਾਬੰਦੀ ਲਾ ਦਿੱਤੀ ਗਈ