• Home
  • ਸਿੱਖਿਆ ਬੋਰਡ ਨੇ 10ਵੀਂ, 12ਵੀਂ ਦਾ ਪ੍ਰੀਖਿਆ ਕੇਂਦਰ ਪ੍ਰਬੰਧਕੀ ਕਾਰਨਾਂ ਕਰਕੇ ਬਦਲਿਆ

ਸਿੱਖਿਆ ਬੋਰਡ ਨੇ 10ਵੀਂ, 12ਵੀਂ ਦਾ ਪ੍ਰੀਖਿਆ ਕੇਂਦਰ ਪ੍ਰਬੰਧਕੀ ਕਾਰਨਾਂ ਕਰਕੇ ਬਦਲਿਆ

ਐੱਸ. ਏ. ਐੱਸ. ਨਗਰ  2 ਮਾਰਚ : ਪ੍ਰਬੰਧਕੀ ਕਾਰਨਾਂ ਕਰਕੇ ਬਾਰਵੀਂ ਸ਼੍ਰੇਣੀ ਮਾਰਚ 2019 ਦੇ ਪ੍ਰੀਖਿਆ ਕੇਂਦਰ ਦਸ਼ਮੇਸ਼ ਪਬਲਿਕ ਹਾਈ ਸਕੂਲ, ਮੰਡੀ ਗੁਰੂ ਹਰਸਹਾਏ (ਫਿਰੋਜ਼ਪੁਰ) ਦਾ ਪ੍ਰੀਖਿਆ ਕੇਂਦਰ ਬਦਲ ਕੇ ਐਚ. ਕੇ. ਐਲ ਕਾਲਰ ਆਫ ਨਰਸਿੰਗ, ਗੁਰੂ ਹਰਸਹਾਏ (ਫਿਰੋਜ਼ਪੁਰ) ਅਤੇ ਸਰਕਾਰੀ ਹਾਈ ਸਕੂਲ, ਗੁੱਦੜ ਪੰਜਗਰਾਈਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਹਾਈ ਸਕੂਲ, ਜੀਵਾਂ ਅਰਾਂਈ ਕਰ ਦਿਤਾ ਗਿਆ ਹੈ | ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਅਤੇ ਸਬੰਧਤ ਸਕੂਲਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 05-03-2019 ਤੋਂ ਬਦਲੇ ਗਏ ਪ੍ਰੀਖਿਆ ਕੇਂਦਰਾ ਵਿੱਚ ਅਪੀਅਰ ਹੋਣ |
ਦਸਵੀਂ ਸ਼੍ਰੇਣੀ ਦੀ ਮਿਤੀ 15-03-2019 ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਵੀ ਬਦਲੀ ਗਏ ਪ੍ਰੀਖਿਆ ਕੇਂਦਰਾਂ ਵਿਖੇ ਹੀ ਹੋਵੇਗੀ|