• Home
  • ਸਰਕਾਰ ਨੇ ਮੁਲਾਜ਼ਮਾਂ ਨਾਲ ਮਾਰੀ ਠੱਗੀ !ਮੰਤਰੀਆਂ ਤੇ ਵੱਡੇ ਅਫਸਰਾਂ ਦੀ ਖੋਲ੍ਹ ਸਕਦੇ ਨੇ ਪੋਲ -3 ਵਜੇ ਪ੍ਰੈੱਸ ਕਾਨਫਰੰਸ ਸੱਦੀ

ਸਰਕਾਰ ਨੇ ਮੁਲਾਜ਼ਮਾਂ ਨਾਲ ਮਾਰੀ ਠੱਗੀ !ਮੰਤਰੀਆਂ ਤੇ ਵੱਡੇ ਅਫਸਰਾਂ ਦੀ ਖੋਲ੍ਹ ਸਕਦੇ ਨੇ ਪੋਲ -3 ਵਜੇ ਪ੍ਰੈੱਸ ਕਾਨਫਰੰਸ ਸੱਦੀ

ਚੰਡੀਗੜ੍ਹ :-ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੇ ਹੱਕੀ ਮੰਗਾਂ ਲਈ ਬਣਾਏ ਗਏ ਸਾਂਝਾ ਮੁਲਾਜ਼ਮ ਮੰਚ ਨੇ ਸਰਕਾਰ ਤੇ ਅੱਜ ਵਾਅਦਾ ਖਿਲਾਫੀ ਦਾ  ਦੋਸ਼ ਲਾਉਂਦਿਆਂ "ਖ਼ਬਰ ਵਾਲੇ ਡਾਟ ਕਾਮ" ਨਾਲ  ਗੱਲਬਾਤ ਕਰਦਿਆਂ ਕਿਹਾ ਕਿ ਸਬ ਕੈਬਨਿਟ ਕਮੇਟੀ ਵਿੱਚ ਜੋ ਮੰਗਾਂ ਤੇ ਸਹਿਮਤੀ ਹੋਈ ਸੀ ਉਸ ਤੇ ਸਰਕਾਰ ਪੂਰਾ ਨਹੀਂ ਉੱਤਰ ਰਹੀ ਜਾਣ ਬੁੱਝ ਕੇ ਪਹਿਲਾਂ ਕੈਬਨਿਟ ਮੀਟਿੰਗਾਂ ਦਾ ਬਹਾਨਾ ਲਗਾਉਂਦੀ ਰਹੀ ਅਤੇ ਹੁਣ ਜਦੋਂ ਐਨ ਮੌਕੇ ਤੇ ਲੋਕ ਸਭਾ ਚੋਣਾਂ ਦਾ ਕੋਡ ਲੱਗਣ ਵਾਲਾ ਹੈ ਉਸ ਸਮੇਂ ਆਪਣੀ ਅਸਮਰੱਥਾ ਦਿਖਾਉਣ ਲਈ ਮੁਲਾਜ਼ਮਾਂ ਨੂੰ  7% ਡੀ ਏ ਦੀ ਕਿਸ਼ਤ ਦਾ ਲਾਲੀਪਾਪ ਦੇ ਕੇ ਚੁੱਪ ਕਰਵਾਉਣ ਦੀ ਤਾਕ ਚ ਹੈ । ਇਸ ਦੇ ਵਿਰੋਧ ਵਿਚ ਸਿਵਲ ਸਕੱਤਰੇਤ ਮੁਲਾਜ਼ਮ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਸਿਵਲ ਸਕੱਤਰੇਤ ਚ ਪ੍ਰੈੱਸ ਕਾਨਫਰੰਸ ਬਆਦ ਦੁਪਹਿਰ ਤਿੰਨ ਵਜੇ ਸੱਦ ਲਈ ਹੈ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਾਜ਼ਮ ਜਥੇਬੰਦੀਆਂ ਇਸ ਵਾਰ ਸਰਕਾਰ ਵਿਰੁੱਧ ਵੱਡਾ ਹੱਲਾ ਬੋਲ ਸਕਦੀਆਂ ਹਨ ,ਇੱਥੋਂ ਤੱਕ ਕਿ ਮੰਤਰੀਆਂ ਤੇ ਵੱਡੇ ਅਫਸਰਾਂ ਦੀਆਂ ਫਾਈਲਾਂ ਜਿਹੜੀਆਂ ਕਿ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਹੱਥੋਂ ਦੀ ਲੰਘਦੀਆਂ ਹਨ। ਜਿਸ ਕਾਰਨ ਮੰਤਰੀਆਂ ਤੇ ਅਫਸਰਾਂ ਦੀ ਖਫ਼ਾ ਹੋਏ ਮੁਲਾਜ਼ਮ ਪੋਲ ਵੀ ਖੋਲ੍ਹ ਸਕਦੇ ਹਨ ।