• Home
  • ਪੰਜਾਬ ਸਰਕਾਰ ਭਗਵਾਨ ਮਹਾਵੀਰ ਸਵਾਮੀ ਜੀ ਨੂੰ ਹਮੇਸ਼ਾ ਸਰਬਉਚ ਸਤਿਕਾਰ ਭੇਟ ਕਰਦੀ ਹੈ ਅਤੇ ਕਰਦੀ ਰਹੇਗੀ”

ਪੰਜਾਬ ਸਰਕਾਰ ਭਗਵਾਨ ਮਹਾਵੀਰ ਸਵਾਮੀ ਜੀ ਨੂੰ ਹਮੇਸ਼ਾ ਸਰਬਉਚ ਸਤਿਕਾਰ ਭੇਟ ਕਰਦੀ ਹੈ ਅਤੇ ਕਰਦੀ ਰਹੇਗੀ”

ਚੰਡੀਗੜ•,:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵਲੋਂ ਭਗਵਾਨ ਮਹਾਵੀਰ ਜੈਅੰਤੀ ਮੌਕੇ ਜਾਰੀ ਸਰਕਾਰੀ ਇਸ਼ਤਿਹਾਰ ਵਿਚ ਪ੍ਰਕਾਸ਼ਿਤ ਹੋਈ ਭਗਵਾਨ ਮਹਾਵੀਰ ਸਵਾਮੀ ਜੀ ਦੀ ਤਸਵੀਰ ਬਾਰੇ ਕੁਝ ਲੋਕਾਂ ਦੇ ਸਵਾਲ ਪ੍ਰਾਪਤ ਹੋਏ ਹਨ।
ਇਸ ਸਬੰਧੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ਼ਤਿਹਾਰਾਂ ਜਾਂ ਹੋਰ ਮੰਤਵ ਲਈ ਵਰਤੀਆਂ ਜਾਂਦੀਆਂ ਸਾਰੀਆਂ ਤਸਵੀਰਾਂ ਕਿਸੇ ਚਿੱਤਰਕਾਰ ਦੀ ਮਹਾਨ ਧਾਰਮਿਕ ਸ਼ਖਸੀਅਤਾਂ ਬਾਰੇ ਕੀਤੀ ਕਲਪਨਾ ਦਾ ਪ੍ਰਗਟਾਵਾ ਹੁੰਦੀਆਂ ਹਨ ਅਤੇ ਇਨ•ਾਂ ਨੂੰ ਸਿਰਫ ਪੇਸ਼ਕਾਰੀ ਦੇ ਮੰਤਵ ਲਈ ਵਰਤਿਆ ਜਾਂਦਾ ਹੈ।
ਪੰਜਾਬ ਸਰਕਾਰ ਨੇ ਹਮੇਸ਼ਾ ਹੀ ਭਗਵਾਨ ਮਹਾਵੀਰ ਸਵਾਮੀ ਜੀ ਨੂੰ ਉਨ•ਾਂ ਦੀਆਂ ਸਦੀਵੀ ਸਿੱਖਿਆਵਾਂ ਲਈ ਸਰਬਉਚ ਸਤਿਕਾਰ ਭੇਟ ਕੀਤਾ ਹੈ ਅਤੇ ਕਦੇ ਵੀ ਉਨ•ਾਂ ਦੇ ਕਿਸੇ ਤਰ•ਾਂ ਦੇ ਅਨਾਦਰ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ