• Home
  • ਰਾਖਾ ਹੀ ਬਣਿਆ ਰਾਖਸ਼-ਪਤਨੀ ਤੇ ਬੱਚਿਆਂ ਦਾ ਕਤਲ ਕਰ ਕੇ ਭੱਜਿਆ 

ਰਾਖਾ ਹੀ ਬਣਿਆ ਰਾਖਸ਼-ਪਤਨੀ ਤੇ ਬੱਚਿਆਂ ਦਾ ਕਤਲ ਕਰ ਕੇ ਭੱਜਿਆ 

ਫਿਰੋਜ਼ਪੁਰ : ਫਿਰੋਜਪੁਰ ਦੇ ਪਿੰਡ ਆਸਲ ਵਿਖੇ ਉਸ ਵੇਲੇ ਸੰਨਾਟਾ ਛਾ ਗਿਆ ਜਦੋਂ ਇੱਕ ਕਿਸਾਨ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ।
ਪਰਮਜੀਤ ਸਿੰਘ ਨਾਂ ਦੇ ਕਿਸਾਨ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ, ਦੋ 9 ਤੇ 11 ਸਾਲਾ ਬੱਚਿਆਂ ਨੂੰ ਕਤਲ ਕਰ ਦਿੱਤਾ ਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਉਹ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ। ਦਸਿਆ ਜਾ ਰਿਹਾ ਹੈ ਕਿ ਕਰਜ਼ਾਈ ਹੋਣ ਕਾਰਨ ਪਰਮਜੀਤ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ।