• Home
  • 19 ਤਹਿਸੀਲਦਾਰਾਂ  ਦੇ ਤਬਾਦਲੇ-3 ਤਹਿਸੀਲਦਾਰਾਂ ਨੂੰ ਜ਼ਿਲ•ਾ ਮਾਲ ਅਫਸਰ ਵੱਜੋਂ ਤਰੱਕੀ

19 ਤਹਿਸੀਲਦਾਰਾਂ  ਦੇ ਤਬਾਦਲੇ-3 ਤਹਿਸੀਲਦਾਰਾਂ ਨੂੰ ਜ਼ਿਲ•ਾ ਮਾਲ ਅਫਸਰ ਵੱਜੋਂ ਤਰੱਕੀ

ਚੰਡੀਗੜ•, 7 ਜੂਨ(:ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਮਾਲ ਵਿਭਾਗ ਨੇ 19 ਤਹਿਸੀਲਦਾਰਾਂ ਅਤੇ 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਹਨ। ਇਸ ਦੇ ਨਾਲ ਹੀ 3 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਜ਼ਿਲ•ਾ ਮਾਲ ਅਫਸਰ ਵੱਜੋਂ ਤਰੱਕੀ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲਦਾਰ ਸੰਜੀਵ ਕੁਮਾਰ ਨੂੰ ਪਟਿਆਲਾ ਤੋਂ ਬਦਲ ਕੇ ਮੁਹਾਲੀ, ਪ੍ਰਵੀਨ ਕੁਮਾਰ ਨੂੰ ਡੇਰਾਬੱਸੀ ਤੋਂ ਪਟਿਆਲਾ, ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਨਵਾਂ ਸ਼ਹਿਰ ਤੋਂ ਡੇਰਾਬੱਸੀ, ਜਸਪਾਲ ਸਿੰਘ ਬਰਾੜ ਨੂੰ ਮੁਹਾਲੀ ਤੋਂ ਅਜਨਾਲਾ, ਅਦਿਤਿਆ ਗੁਪਤਾ ਨੂੰ ਟੀ.ਓ.ਐਸ.ਡੀ. ਜਲੰਧਰ ਤੋਂ ਨਵਾਂ ਸ਼ਹਿਰ, ਰਮਨਦੀਪ ਕੌਰ ਨੂੰ ਧਰਮਕੋਟ ਤੋਂ ਵਿਜੀਲੈਂਸ ਸੈੱਲ ਅਤੇ ਵਾਧੂ ਚਾਰਜ ਲੇਬਰ ਕਮਿਸ਼ਨਰ, ਪਵਨ ਕੁਮਾਰ ਨੂੰ ਗੁਰੂ ਹਰਸਹਾਏ ਤੋਂ ਧਰਮਕੋਟ, ਪਰਮਿੰਦਰ ਸਿੰਘ ਨੂੰ ਲੇਬਰ ਕਮਿਸ਼ਨਰ ਤੋਂ ਬਦਲ ਕੇ ਪਾਇਲ, ਕਰਨ ਗੁਪਤਾ ਨੂੰ ਸੰਗਰੂਰ ਤੋਂ ਖੰਨਾ, ਭੁਪਿੰਦਰ ਸਿੰਘ-2 ਨੂੰ ਨਿਹਾਲ ਸਿੰਘ ਵਾਲਾ ਤੋਂ ਰਾਏਕੋਟ, ਸੁਸ਼ੀਲ ਕੁਮਾਰ ਸ਼ਰਮਾ ਨੂੰ ਜਲਾਲਾਬਾਦ ਤੋਂ ਚਮਕੌਰ ਸਾਹਿਬ, ਸੰਧੂਰਾ ਸਿੰਘ ਨੂੰ ਸਰਦੂਲਗੜ• ਤੋਂ ਕੋਟਕਪੁਰਾ, ਸੁਖਰਾਜ ਸਿੰਘ ਢਿੱਲੋਂ ਨੂੰ ਤਲਵੰਡੀ ਸਾਬੋ ਤੋਂ ਜੈਤੋ, ਗੁਰਜਿੰਦਰ ਸਿੰਘ ਨੂੰ ਚਮਕੌਰ ਸਾਹਿਬ ਤੋਂ ਫਤਹਿਗੜ• ਸਾਹਿਬ, ਹਰਬੰਸ ਸਿੰਘ ਨੂੰ ਪਾਤੜਾਂ ਤੋਂ ਮਲੋਟ, ਮਨਜੀਤ ਸਿੰਘ ਭੰਡਾਰੀ ਨੂੰ ਮਲੋਟ ਤੋਂ ਪਾਤੜਾਂ, ਸੁਖਪਿੰਦਰ ਕੌਰ ਨੂੰ ਪਾਇਲ ਤੋਂ ਮੋਰਿੰਡਾ, ਹਰਜੀਤ ਸਿੰਘ ਨੂੰ ਕੋਟਕਪੁਰਾ ਤੋਂ ਸੁਨਾਮ ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਫਤਹਿਗੜ• ਸਾਹਿਬ ਤੋਂ ਨਿਹਾਲ ਸਿੰਘ ਵਾਲਾ ਵਿਖੇ ਲਾਇਆ ਗਿਆ ਹੈ।