• Home
  • ਸਦਨ ਚ ਬਰਗਾੜੀ ਮਾਮਲੇ ਦੀ ਰਿਪੋਰਟ ਤੇ ਬਹਿਸ ਦਾ ਟਾਈਮ ਘੱਟ ਦੇਣ ਤੋਂ ਬਾਅਦ ਅਕਾਲੀਆਂ ਵੱਲੋਂ ਸ਼ੋਰ ਸ਼ਰਾਬਾ -15 ਮਿੰਟ ਲਈ ਸਦਨ ਉਠਾਇਆ

ਸਦਨ ਚ ਬਰਗਾੜੀ ਮਾਮਲੇ ਦੀ ਰਿਪੋਰਟ ਤੇ ਬਹਿਸ ਦਾ ਟਾਈਮ ਘੱਟ ਦੇਣ ਤੋਂ ਬਾਅਦ ਅਕਾਲੀਆਂ ਵੱਲੋਂ ਸ਼ੋਰ ਸ਼ਰਾਬਾ -15 ਮਿੰਟ ਲਈ ਸਦਨ ਉਠਾਇਆ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪੰਜਾਬ ਵਿਧਾਨ ਸਭਾ ਵਿੱਚ ਬਰਗਾੜੀ ਮਾਮਲੇ ਤੇ ਬਾਬਰ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਸ਼ੁਰੂ ਹੁੰਦਿਆਂ ਹੀ  ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕਹਿਣਾ ਸੀ ਕਿ ਰਣਜੀਤ ਕਮਿਸ਼ਨ ਦੀ ਰਿਪੋਰਟ ਤੇ ਦੋ ਘੰਟੇ ਦੀ ਬਹਿਸ ਚੋਂ ਉਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ ਵੰਡ ਦਾ ਬਣਦਾ ਟਾਈਮ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਕਾਰਵਾਈ ਨਾ ਚੱਲਣ ਦੇਣ ਤੇ ਅਕਾਲੀ ਵਿਧਾਇਕਾਂ ਵੱਲੋਂ  ਸਪੀਕਰ ਦੀ ਵੈੱਲ ਚ ਜਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ । ਅਕਾਲੀ ਦਲ ਵੱਲੋਂ ਨਾਅਰੇ ਲਗਾਏ ਜਾ ਰਹੇ ਹਨ ਕਿ ਝੂਠੇ ਰਣਜੀਤ ਕਮਿਸ਼ਨ ਦੀ ਰਿਪੋਰਟ  ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਜ਼ੋਰਦਾਰ ਹੰਗਾਮੇ ਤੋਂ ਬਾਅਦ ਸ਼ੁਰੂ ਹੋਈ ਬਹਿਸ ਨੂੰ ਰੋਕ ਕੇ ਸਪੀਕਰ ਨੂੰ ਪੰਦਰਾਂ ਮਿੰਟ ਲਈ ਸਦਨ ਉਠਾਉਣਾ ਪਿਆ ।

ਦੱਸਣਯੋਗ ਹੈ ਕਿ ਬਹਿਸ ਲਈ ਦਿੱਤੇ ਗਏ ਟਾਈਮ ਦੋ ਘੰਟੇ ਚੋਂ 1:20 ਘੰਟਾ ਕਾਂਗਰਸ , ਆਮ ਆਦਮੀ ਪਾਰਟੀ ਨੂੰ 21 ਮਿੰਟ ,ਸ਼੍ਰੋਮਣੀ ਅਕਾਲੀ ਦਲ ਨੂੰ 14 ਮਿੰਟ ,ਅਤੇ ਬੀਜੇਪੀ ਤੇ ਲੋਕ ਇਨਸਾਫ਼ ਪਾਰਟੀ ਨੂੰ -3-3 ਮਿੰਟ ਦਿੱਤੇ ਸਨ ।