• Home
  • ਐਤਵਾਰ ਤਕ ਖ਼ਤਮ ਹੋ ਸਕਦਾ ਹੈ ਬਰਗਾੜੀ ਇਨਸਾਫ ਮੋਰਚਾ

ਐਤਵਾਰ ਤਕ ਖ਼ਤਮ ਹੋ ਸਕਦਾ ਹੈ ਬਰਗਾੜੀ ਇਨਸਾਫ ਮੋਰਚਾ

ਚੰਡੀਗੜ : ਪਿਛਲੀ 1 ਜੂਨ ਤੋਂ ਬਰਗਾੜੀ ਵਿਖੇ ਲੱਗਿਆ ਇਨਸਾਫ ਮੋਰਚਾ ਐਤਵਾਰ ਨੂੰ ਖ਼ਤਮ ਹੋ ਸਕਦਾ ਹੈ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਧਰਨੇ 'ਤੇ ਬੈਠੇ ਸਿੱਖ ਆਗੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਲਾਖਾਂ ਪਿਛੇ ਕਰਨ ਦੀ ਮੰਗ ਕਰ ਰਹੇ ਹਨ।
ਸੂਤਰ ਦਸਦੇ ਹਨ ਕਿ ਮੋਰਚੇ ਦੇ ਆਗੂਆਂ ਦੀ ਸਰਕਾਰੀ ਧਿਰ ਨਾਲ ਗੱਲਬਾਤ ਸਿਰੇ ਚੜ ਗਈ ਹੈ ਤੇ ਇਸ ਸਬੰਧੀ ਫਾਈਨਲ ਫੈਸਲਾ ਅਗਲੇ ਦਿਨਾਂ ਵਿੱਚ ਕਰ ਲਿਆ ਜਾਵੇਗਾ। ਇਹ ਵੀ ਦਸਿਆ ਜਾ ਰਿਹਾ ਹੈ ਕਿ ਮੋਰਚੇ ਨੂੰ ਖ਼ਤਮ ਕਰਨ ਲਈ ਅਖੰਡ ਪਾਠ ਸਾਹਿਬ ਵੀ ਸ਼ੁਰੂ ਕਰ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਐਤਵਾਰ ਤਕ ਇਹ ਧਰਨਾ ਸਮਾਪਤ ਹੁੰਦਾ ਹੈ ਜਾਂ ਫਿਰ ਅਜੇ ਹੋਰ ਵੀ ਅੱਗੇ ਚੱਲੇਗਾ।