• Home
  • ਚੋਣਾਂ ਦੌਰਾਨ ਹਿੰਸਾ ਦਾ ਮਾਮਲਾ : ਡੀ.ਸੀ. ਦਫ਼ਤਰ ਅੱਗੇ ਮਲੂਕਾ ਵਲੋਂ ਧਰਨਾ

ਚੋਣਾਂ ਦੌਰਾਨ ਹਿੰਸਾ ਦਾ ਮਾਮਲਾ : ਡੀ.ਸੀ. ਦਫ਼ਤਰ ਅੱਗੇ ਮਲੂਕਾ ਵਲੋਂ ਧਰਨਾ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਬੀਤੇ ਕਲ ਹੋਈਆਂ ਚੋਣਾਂ ਦੌਰਾਨ ਬਠਿੰਡਾ ਜ਼ਿਲੇ 'ਚ ਕਈ ਥਾਵਾਂ 'ਤੇ ਹਿੰਸਾ ਹੋਈ ਤੇ ਬੂਥਾਂ 'ਤੇ ਕਬਜ਼ੇ ਕਰਨ ਦੀਆਂ ਖ਼ਬਰਾਂ ਮਿਲੀਆਂ। ਅਕਾਲੀਆਂ ਦਾ ਦੋਸ਼ ਸੀ ਕਿ ਇਹ ਸਾਰਾ ਕੁੱਝ ਸੱਤਾਧਾਰੀ ਕਾਂਗਰਸੀਆਂ ਨੇ ਕੀਤਾ ਹੈ। ਇਸ ਦੇ ਰੋਸ ਵਜੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਿੰਘ ਨੇ ਬਠਿੰਡਾ ਰਾਮਪੁਰਾ ਮੇਨ ਰੋਡ 'ਤੇ ਧਰਨਾ ਲਾ ਦਿੱਤਾ ਸੀ। ਅੱਜ ਫਿਰ ਉਹ ਇਨਾਂ ਵਧੀਕੀਆਂ ਵਿਰੁਧ ਬਠਿੰਡਾ ਦੇ ਡੀ.ਸੀ. ਦਫ਼ਤਰ ਸਾਹਮਣੇ ਧਰਨੇ 'ਤੇ ਬੈਠ ਗਏ ਹਨ।