• Home
  • ਸੀਬੀਆਈ ਤੋਂ ਕੇਸ ਵਾਪਸ ਲੈਣ ਦੇ ਮਾਮਲੇ ‘ਚ ਕਸੂਤੀ ਫਸੀ ਸਰਕਾਰ -ਐਡਵੋਕੇਟ ਜਨਰਲ ਤੋਂ ਸਲਾਹ ਮੰਗੀ

ਸੀਬੀਆਈ ਤੋਂ ਕੇਸ ਵਾਪਸ ਲੈਣ ਦੇ ਮਾਮਲੇ ‘ਚ ਕਸੂਤੀ ਫਸੀ ਸਰਕਾਰ -ਐਡਵੋਕੇਟ ਜਨਰਲ ਤੋਂ ਸਲਾਹ ਮੰਗੀ

ਚੰਡੀਗੜ੍ਹ (ਖਬਰ ਵਾਲੇ ਬਿਓਰੋ) ਬਰਗਾੜੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਸਦਨ ਚ ਇੱਕ ਸੁਰ ਹੋਏ ਵਿਰੋਧੀ ਧਿਰ ਦੇ ਨੇਤਾ ਸਮੇਤ ਵਿਧਾਇਕਾਂ ਦੀ ਮੰਗ ਤੇ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਵੱਲੋਂ ਸੀਬੀਆਈ ਨੂੰ ਦਿੱਤੇ ਦੋਵੇਂ ਕੇਸ ਵਾਪਸ  ਲੈਣ ਲਈ ਮਤਾ ਪਾਸ ਕਰਕੇ ਕਮਿਸ਼ਨ ਦੀ ਰਿਪੋਰਟ ਦੀ ਜਾਂਚ ਲਈ ਐੱਸਆਈਟੀ ਨੂੰ ਦੇਣ ਦਾ ਐਲਾਨ ਕਰ ਦਿੱਤਾ ਸੀ ।

ਪਰ ਬੀਤੇ ਕੱਲ੍ਹ ਖ਼ਬਰ ਵਾਲਾ ਡਾਟ ਕਾਮ ਵੱਲੋਂ ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੀਬੀਆਈ ਤੋਂ ਕੇਸ ਵਾਪਸ ਲੈਣ ਵਾਲੀ ਖ਼ਬਰ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਸਬੰਧੀ ਪੁੱਛਿਆ ਹੈ ਕਿ ਉਹ ਪੂਰੇ ਵੇਰਵਿਆਂ ਸਾਹਿਤ ਦੱਸਣ ਕਿ ਸੀਬੀਆਈ ਤੋਂ ਸਟੇਟ ਜਾਂਚ ਵਾਪਿਸ ਲੈ ਸਕਦੀ ਹੈ ਜਾਂ ਨਹੀਂ ।ਦੂਜੇ ਪਾਸੇ ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਜਿਸ  ਸਮੇਂ ਸੀਬੀਆਈ ਤੋਂ ਕੇਸ ਵਾਪਸ ਲੈਣ ਸਬੰਧੀ ਮਤਾ ਪਾਸ ਹੋਇਆ ਸੀ ਤਾਂ  ਉਸ ਸਮੇਂ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਖੁਦ ਮੁੱਖ ਮੰਤਰੀ ਦੇ ਨਾਲ ਬੈਠੇ ਹੋਏ ਸਨ ,ਉਨ੍ਹਾਂ ਉਸ ਸਮੇਂ ਕਿਉਂ ਨਹੀਂ ਸੁਪਰੀਮ ਕੋਰਟ  ਦੀ ਕਿਸੇ ਜੱਜਮੈਂਟ ਦਾ ਜ਼ਿਕਰ ਕੀਤਾ ।