• Home
  • ਬਠਿੰਡਾ ਵਿੱਚ ਦੋ ਜਨਰਲ ਨਿਗਰਾਨਾਂ ਨੇ ਸੰਭਾਲਿਆ ਚਾਰਜ- ਨਿਗਰਾਨੀ ਜਨਰਲ ਨਿਗਰਾਨ 23 ਮਈ ਤੱਕ ਰਹਿਣਗੇ ਤਾਇਨਾਤ

ਬਠਿੰਡਾ ਵਿੱਚ ਦੋ ਜਨਰਲ ਨਿਗਰਾਨਾਂ ਨੇ ਸੰਭਾਲਿਆ ਚਾਰਜ- ਨਿਗਰਾਨੀ ਜਨਰਲ ਨਿਗਰਾਨ 23 ਮਈ ਤੱਕ ਰਹਿਣਗੇ ਤਾਇਨਾਤ

ਬਠਿੰਡਾ, 29 ਅਪ੍ਰੈਲ ;ਜ਼ਿਲਾ ਚੋਣ ਅਫ਼ਸਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਈ.ਏ.ਐਸ. ਅਧਿਕਾਰੀ ਸ਼੍ਰੀ ਵਿਜੇ ਵਾਘਮਾਰੈ, ਅਤੇ ਸ਼੍ਰੀ ਅਮਰ ਸਿੰਘ ਬਘੇਲ ਨੂੰ ਲੋਕ ਸਭਾ ਹਲਕਾ ਬਠਿੰਡਾ ਲਈ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਨਾਂ ਵੱਲੋਂ ਇੱਥੇ ਆਪਣਾ ਚਾਰਜ ਸੰਭਾਲ ਲਿਆ ਹੈ। ਇਨਾਂ ਦੋਵੇਂ ਨਿਗਰਾਨਾਂ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਅੰਦਰ ਆਦਰਸ਼ ਚੋਣ ਜ਼ਾਬਤੇ ਨੂੰ ਯਕੀਨੀ ਬਣਾਉਣ ਲਈ ਆਪਣੀ ਬਾਜ ਅੱਖ ਰੱਖੀ ਜਾਵੇਗੀ।  ਜ਼ਿਲਾ ਚੋਣ ਅਫ਼ਸਰ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ ਅਤੇ ਬਠਿੰਡਾ ਦਿਹਾਤੀ ਲਈ ਚੋਣ ਨਿਗਰਾਨ ਵਜੋਂ ਸ਼੍ਰੀ ਵਿਜੇ ਵਾਘਮਾਰੈ ਨੂੰ ਨਿਯੁਕਤ ਕੀਤਾ ਗਿਆ ਹੈ। ਇਨਾਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵੋਟਰ ਆਪਣੀ ਕਿਸੇ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਆਦਿ ਸਬੰਧੀ ਕੋਈ ਵੀ ਸ਼ਿਕਾਇਤ ਲਈ ਉਨਾਂ ਦੇ ਮੋਬਾਇਲ ਨੰਬਰ 83605-53018  'ਤੇ ਗੱਲਬਾਤ ਕਰ ਸਕਦੇ ਹਨ।  ਜ਼ਿਲਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ ਅਤੇ ਬੁਢਲਾਡਾ ਖੇਤਰ ਲਈ ਸ਼੍ਰੀ ਅਮਰ ਸਿੰਘ ਬਘੇਲ ਨੂੰ ਜਨਰਲ ਨਿਗਰਾਨ ਲਗਾਇਆ ਗਿਆ ਹੈ। ਇਨਾਂ ਹਲਕਿਆਂ ਨਾਲ ਸਬੰਧਤ ਵੋਟਰ ਆਪਣੀ ਚੋਣਾਂ ਸਬੰਧੀ ਕਿਸੇ ਤਰਾਂ ਦੀ ਸ਼ਿਕਾਇਤ ਲਈ ਉਨਾਂ ਦੇ ਮੋਬਾਈਲ ਨੰਬਰ 83605-46779 'ਤੇ ਗੱਲਬਾਤ ਕਰ ਸਕਦੇ ਹਨ।