• Home
  • ਮੁੱਖ ਚੋਣ ਅਫਸਰ ਪੰਜਾਬ ਵੱਲੋਂ ਟੀ. ਵੀ ਚੈਨਲਾਂ ਦੇ ਪ੍ਰਤੀਨਿੱਧਾਂ ਨਾਲ ਮੀਟਿੰਗ

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਟੀ. ਵੀ ਚੈਨਲਾਂ ਦੇ ਪ੍ਰਤੀਨਿੱਧਾਂ ਨਾਲ ਮੀਟਿੰਗ

ਚੰਡੀਗੜ, 19 ਮਾਰਚ : ਲੋਕ ਸਭਾਂ ਚੋਣਾਂ ਦੇ ਮੱਦੇਨਜਰ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋਂ ਆਪਣੇ ਦਫਤਰ ਵਿਖੇ ਪੰਜਾਬ ਰਾਜ ਵਿੱਚ ਕੰਮ ਕਰ ਰਹੇ ਵੱਖ ਵੱਖ ਟੀ. ਵੀ ਚੈਨਲਾਂ ਦੇ ਪ੍ਰਤੀਨਿੱਧਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਾਰਦਰਸ਼ੀ, ਭੈਅ ਮੁਕਤ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਲੜਨ ਲਈ ਇਕ ਜਿਹੋ ਹਾਲਾਤ ਮੁਹੱਈਆ ਕਰਵਾਉਣ ਲਈ ਨਿਯਮਾਂ ਤੈਅ ਕੀਤੇ ਗਏ ਹਨ।ਉਨ•ਾਂ ਨਿਯਮਾਂ ਨੂੰ ਸਹੀ ਤਰ•ਾਂ ਲਾਗੂ ਕਰਨ ਲਈ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਈ ਟੀਮਾਂ ਵੀ ਸਥਾਪਤ ਕੀਤੀਆਂ ਗਈਆ ਹਨ ਜੋ ਕਿ ਲਗਾਤਾਰ ਵੱਖ- ਵੱਖ ਕਾਰਜਾਂ ਦਾ ਮੁਲਾਂਕਣ ਕਰ ਰਹੀਆ ਹਨ। 
ਡਾ. ਰਾਜੂ ਨੇ ਦੱਸਿਆ ਕਿ ਟੀ.ਵੀ ਚੈਨਲਾਂ ਨੂੰ ਇਹ ਗੱਲ ਯਕੀਨੀ ਬਨਾÀਣੀ ਚਾਹੀਂਦੀ ਹੈ ਕਿ ਉਹ ਸਾਰੀਆ ਪਾਰਟੀਆਂ ਨੂੰ ਸਮਾਨ ਮੌਕਾ ਚੈਨਲ ਤੇ ਦੇਵੇ ਅਤੇ ਲੋਕਾਂ ਨੂੰ ਇਸ ਤਰ•ਾਂ ਨਾ ਮਹਿਸੂਸ ਹੋਵੇ ਚੈਨਲ ਕਿਸੇ ਇਕ ਉਮੀਦਵਾਰ ਜਾਂ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਪ੍ਰਚਾਰ ਕਰ ਰਿਹਾ ਹੈ ।ਜੇਕਰ ਇਸ ਗੱਲ ਦਾ ਖਿਆਲ ਨਾ ਰੱਖਿਆ ਜਾਵੇ ਤਾਂ ਇਸ ਨਾਲ ਲੈਵਲ ਪਲੇਇੰਗ ਫੀਲਡ 'ਤੇ ਅਸਰ ਪੈ ਸਕਦਾ ਹੈ। ਉਨ•ਾਂ ਕਿਹਾ ਕਿ ਕੋਈ ਵੀ ਚੈਨਲ ਅਜਿਹੀ ਇਸ਼ਤਿਹਾਰ ਨਾ ਚਲਾਵੇ ਜੋ ਕਿ ਦਫ਼ਤਰ, ਮੁੱਖ ਚੋਣ ਅਫਸਰ ਪੰਜਾਬ ਜਾ ਚੋਣ ਕਮਿਸ਼ਨ ਭਾਰਤ ਵੱਲੋਂ ਪ੍ਰਵਾਨਤ ਨਾ ਹੋਵੇ।
ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਰੱਖਿਆ ਮੰਤਰਾਲੇ ਵਲੋਂ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕੁਝ ਰਾਜਨੀਤਕ ਪਾਰਟੀਆਂ ਅਤੇ ਉਨ•ਾਂ ਦੇ ਆਗੂ ਅਤੇ ਉਮੀਦਵਾਰਾਂ ਵੱਲੋਂ ਭਾਰਤੀ ਫੋਜ ਦੇ ਜਵਾਨਾਂ ਦੀਆਂ ਤਸਵੀਰਾਂ ਆਪਣੇ ਚੋਣ ਪ੍ਰਚਾਰ ਲਈ ਵਰਤੇ ਰਹੇ ਹਨ ਜਿਸ 'ਤੇ ਚੋਣ ਕਮਿਸ਼ਨ ਭਾਰਤ ਵਲੋਂ ਇਹ ਸਪਸ਼ਟ ਹਦਾਇਤ ਜਾਰੀ ਕੀਤੀ ਕਿ ਕਿਸੇ ਵੀ ਤਰ•ਾਂ ਦੇ ਪ੍ਰਚਾਰ/ਪ੍ਰੋਪੈਗੈਂਡਾ/ ਮੁਹਿੰਮ ਲਈ ਭਾਰਤੀ ਸੈਨਾਵਾਂ ਦੇ ਮੁੱਖੀ ਜਾਂ ਕਿਸੇ ਵੀ ਹੋਰ ਅਧਿਕਾਰੀ/ ਜਵਾਨ ਜਾਂ ਉਸ ਦੀ ਤਸਵੀਰ ਜਾਂ ਫੋਜ ਦੇ ਕਿਸੇ ਸਮਾਰੋਹ ਦੀ ਤਸਵੀਰ ਦੀ ਵਰਤੋਂ ਨਹੀਂ ਕਰ ਸਕਦੇ।ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਸਮੂੰਹ ਰਾਜਨੀਤਕ ਪਾਰਟੀਆ ਦੇ ਆਗੂਆਂ ਨੂੰ ਮੀਟਿੰਗ ਕਰ ਕੇ ਇਸ ਸਬੰਧੀ ਜਾਣੂ ਵੀ ਕਰਵਾ ਦਿੱਤਾ।
ਇਸ ਮੌਕੇ ਉਨ•ਾਂ ਆਖਰੀ 48 ਘੰਟਿਆ ਅਤੇ ਐਗਜਿਟ ਪੋਲ ਅਤੇ ਪੋਲ ਅਤੇ ਉਪਨੀਅਨ ਪੋਲ ਦੇ ਪ੍ਰਸਾਰਣ ਸਬੰਧੀ ਤੈਅ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ।