• Home
  • ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਨੂੰ ਲੈ ਕੇ ਮੋਦੀ ਨੇ ਬਾਦਲ ਦੇ ਪੈਰੀ ਹੱਥ ਲਗਾ ਕੇ ਕੀਤਾ ਧੰਨਵਾਦ- ਸਰਨਾ

ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਨੂੰ ਲੈ ਕੇ ਮੋਦੀ ਨੇ ਬਾਦਲ ਦੇ ਪੈਰੀ ਹੱਥ ਲਗਾ ਕੇ ਕੀਤਾ ਧੰਨਵਾਦ- ਸਰਨਾ

    ਅੰਮ੍ਰਿਤਸਰ : ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਵਾਰਾਨਸੀ ਵਿਖੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸ੍ਰ ਪਰਕਾਸ਼ ਸਿੰਘ ਬਾਦਲ ਕੋਲੋ ਅਸ਼ੀਰਵਾਦ ਲੈਣ ਨੂੰ ਡਰਾਮਾ ਕਰਾਰ ਦਿੰਦਿਆ ਕਿਹਾ ਕਿ ਇਸ ਸਮੇਂ ਮੋਦੀ ਨੂੰ ਆਪਣੇ ਸਿਆਸੀ ਗੁਰੂ ਤੇ ਭਾਜਪਾ ਦੇ  ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਕੋਲੋ ਅਸ਼ੀਰਵਾਦ ਲੈਣਾ ਚਾਹੀਦਾ ਸੀ ਜਿਸ ਨੂੰ ਹਾਸ਼ੀਏ ਤੇ ਧੱਕਿਆ ਹੋਇਆ ਹੈ।
            ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਪੰਜਾਬ ਵਿੱਚ 10 ਸਾਲ ਰਾਜ ਕਰਕੇ ਪੰਜਾਬ ਨੂੰ ਨਸ਼ਿਆ ਦੀ ਦਲਦਲ ਬਣਾਉਣ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਮੋਦੀ ਦੀ ਨਾਮਜਦਗੀ ਪੱਤਰ ਦਾਖਲ ਸਮੇਂ ਪੁੱਜਣਾ ਵੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ। ਉਹਨਾਂ ਕਿਹਾ ਕਿ ਮੋਦੀ ਨੇ ਸ੍ਰ ਬਾਦਲ ਨੇ ਗੋਡਿਆ ਨੂੰ ਹੱਥ ਲਾ ਕੇ ਕੋਈ ਅਸ਼ੀਰਵਾਦ ਨਹੀ ਲਿਆ ਸਗੋ ਬਾਦਲ ਦਾ ਪੰਜਾਬ ਵਿੱਚ ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਤੇ ਧੰਨਵਾਦ ਕੀਤਾ ਹੈ।  ਉਹਨਾਂ ਕਿਹਾ ਕਿ ਮੋਦੀ ਸਾਹਿਬ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਤੋਂ ਅਸ਼ੀਰਵਾਦ ਲੈਦੇ ਤਾਂ ਬਹੁਤ ਚੰਗਾ ਹੁੰਦਾ ਪਰ ਮੋਦੀ ਸਾਹਿਬ ਨੇ ਉਹਨਾਂ ਨੂੰ ਮਾਰਗ ਦਰਸ਼ਕ ਮੰਡਲ ਵਿੱਚ ਨਹੀ ਸਗੋ ਮਾਰਗ ਦਰਸ਼ਨ ਮੰਡਲ ਵਿੱਚ ਸ਼ਾਮਲ ਕਰਕੇ ਆਪਣੇ ਸਿਆਸੀ ਗੁਰੂ ਦੀ ਤੌਹੀਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਸ ਕੋਲੋ ਕਿਸੇ ਕਿਸਮ ਦੀ ਭਲਾਈ ਦੀ ਆਸ ਨਹੀ ਰੱਖੀ ਜਾ ਸਕਦੀ।             
           ਉਹਨਾਂ ਕਿਹਾ ਕਿ ਪੰਜਾਬ ਦੀਆ ਲੰਮੇ ਸਮੇਂ ਤੋ ਲਟਕਦੀਆ ਆ ਰਹੀਆਂ ਮੰਗਾਂ ਬਾਰੇ ਬਾਦਲ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਖੂਨ ਪੀਤਾ ਤੇ ਸ਼ਹੀਦਾਂ ਦੀਆ ਲਾਸ਼ਾਂ ਤੇ ਪੈਰ ਰੱਖ ਕੇ ਉਹ ਸੱਤਾ ਦੀ ਕੁਰਸੀ ਬੈਠਾ ਪਰ 10 ਸਾਲ  ਲਗਤਾਰ ਸੱਤਾ ਦੇ ਅਨੰਦ ਮਾਨਣ ਦੇ ਬਾਵਜੂਦ ਵੀ ਕਗੇ ਵੀ ਪੰਜਾਬ ਦੀਆ ਮੰਗਾਂ ਦੇ ਹੱਕ ਵਿੱਚ ਵਾਰੀ ਵੀ ਅਵਾਜ ਬੁਲੰਦ ਨਹੀ ਕੀਤੀ ਸਗੋ ਆਰ ਐਸ ਐਸ ਦੀਆ ਨੀਤੀਆ ਨੂੰ ਹੀ ਲਾਗੂ ਕੀਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲ ਦੇ ਰਾਜ ਵਿੱਚ ਹੋਈ, ਸਿੱਖ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਵਿੱਚ ਸੁੱਟਿਆ ਤੇ ਬੇਰੁਜਗਾਰੀ ਕਾਰਨ ਪੰਜਾਬ ਦਾ ਡਰੈਨ ਬਰੈਨ ਵਿਦੇਸ਼ਾਂ ਵਿੱਚ ਜਾ ਚੁੱਕਾ ਹੈ। ਪੰਜਾਬ ਦੇ ਲੈਂਡ, ਸੈਂਡ, ਟਰਾਂਸਪੋਰਟ, ਕੇਬਲ ਤੇ ਮਜੀਠੀਆ ਤੇ ਬਾਦਲ ਮਾਫੀਏ ਨੇ ਕਬਜਾ ਕੀਤਾ ਹੋਇਆ ਹੈ। ਪੰਜਾਬ ਦੀ ਸਰਕਾਰੀ ਟਰਾਂਸਪੋਰਟ ਨੂੰ ਕਬਾੜਖਾਨੇ ਵਿੱਚ ਸੁੱਟ ਕੇ ਬਾਦਲ ਦੀ ਆਰਬਿੱਟ ਬੱਸ ਸਰਵਿਸ ਨੇ ਸਾਰੇ ਰੂਟਾਂ ਤੇ ਕਬਜਾ ਕੀਤਾ ਹੋਇਆ ਹੈ। ਬਾਦਲ ਨੇ ਪਹਿਲਾਂ ਸਿੱਖ ਨੌਜਵਾਨਾਂ ਦੇ ਕਤਲ ਕਰਵਾਏ ਤੇ ਫਿਰ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ।
          ਆਰ ਐਸ ਐਸ ਦੇ ਇਸ਼ਾਰਿਆ ਤੇ ਹੀ ਪੰਜਾਬ ਵਿੱਚ ਪੰਥ ਵਿਰੋਧੀ ਜਥੇਬੰਦੀਆ ਨੂੰ ਘੁਸਪੈਠ ਕਰਨ ਦੀ ਇਜਾਜਤ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲਾਂ ਬੇਅਦਬੀ ਕਰਵਾਈ ਤੇ ਫਿਰ ਆਰ ਐਸ ਐਸ ਨੂੰ ਖੁਸ਼ ਕਰਨ ਲਈ ਦੋਸ਼ੀਆ ਨੂੰ ਸਾਬਾਸ਼ ਦੇ ਕੇ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ, ਉਲਟਾ ਰੋਸ ਪ੍ਰਗਟ ਕਰ ਰਹੀਆ ਪੰਥਕ ਧਿਰਾਂ ਨੂੰ ਗੋਲੀਆ ਦਾ ਨਿਸ਼ਾਨਾ ਬਣਾਇਆ ਅਤੇ ਦੋ ਨੌਜਵਾਨਾਂ ਨੂੰ ਸ਼ਹੀਦ ਤੇ ਦਰਜਨਾਂ ਨੂੰ ਫੱਟੜ ਕੀਤਾ ਪਰ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀ ਮਿਲਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਬਣਾਈ ਗਈ ਸਿਟ ਜਦੋਂ ਹੁਣ ਬਾਦਲ ਪਿਉ ਪੁੱਤਾਂ ਦੀ ਪੈੜ ਨੱਪ ਰਹੀ ਹੈ ਤਾਂ ਬਾਦਲ ਬਚਾਉ ਲਈ ਹੁਣ ਆਰ ਐਸ ਐਸ ਤੇ ਭਾਜਪਾ ਦਾ ਸ਼ਰਨ ਵਿੱਚ ਹੈ।