• Home
  • ਚੀਨ ਦੇ ਖਾਣੇ ‘ਤੇ ਜੀ ਰਹੇ ਹਨ ਉਤਰਾਖੰਡ ਦੇ ਸੱਤ ਪਿੰਡਾਂ ਦੇ ਲੋਕ-ਪੜੋ

ਚੀਨ ਦੇ ਖਾਣੇ ‘ਤੇ ਜੀ ਰਹੇ ਹਨ ਉਤਰਾਖੰਡ ਦੇ ਸੱਤ ਪਿੰਡਾਂ ਦੇ ਲੋਕ-ਪੜੋ

ਪਿਥੌਰਾਗੜ, (ਖ਼ਬਰ ਵਾਲੇ ਬਿਊਰੋ): ਉਤਰਾਖੰਡ ਦੇ ਪਿਥੌਰਾਗੜ ਜ਼ਿਲੇ ਦੇ 7 ਪਿੰਡਾਂ ਦੇ ਲੋਕ ਚੀਨ ਤੋਂ ਖਾਣ ਵਾਲੀਆਂ ਚੀਜ਼ਾਂ ਖ਼ਰੀਦ ਕੇ ਗੁਜ਼ਾਰਾ ਕਰ ਰਹੇ ਹਨ। ਧਾਰਚੂਲਾ ਦੀ ਬਿਆਸ ਘਾਟੀ 'ਚ ਰਹਿ ਰਹੇ 400 ਪਰਵਾਰਾਂ ਨੂੰ ਚੀਨੀ, ਨਮਕ, ਦਾਲਾਂ ਆਦਿ ਚੀਨ ਤੋਂ ਖ਼ਰੀਦਣੀਆਂ ਪੈ ਰਹੀਆਂ ਹਨ।
ਦਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਰਸਤੇ ਬੰਦ ਹੋਣ ਕਾਰਨ ਉਤਰਾਖੰਡ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਰਾਸ਼ਨ ਦੂਰ ਦੁਰਾਡੇ ਇਲਾਕਿਆਂ 'ਚ ਨਹੀਂ ਪਹੁੰਚ ਰਿਹਾ। ਜੇਕਰ ਥੋੜਾ ਮੋਟਾ ਰਾਸ਼ਨ ਪਹੁੰਚ ਵੀ ਜਾਂਦਾ ਹੈ ਤਾਂ ਉਹ ਘਟ ਜਾਂਦਾ ਹੈ ਜਿਸ ਕਾਰਨ ਇਨਾਂ ਲੋਕਾਂ ਨੂੰ ਮਜਬੂਰਨ ਚੀਨ ਤੋਂ ਸਮਾਨ ਖ਼ਰੀਦਣਾ ਪੈਂਦਾ ਹੈ।
ਇਸ ਘਾਟੀ ਨੂੰ ਦੇਸ਼ ਨਾਲ ਜੋੜਨ ਵਾਲੀ ਸੜਕ ਲਿਪਲੇਖ ਲੰਬੇ ਸਮੇਂ ਤਕ ਬੰਦ ਰਹਿੰਦੀ ਹੈ ਜਿਸ ਕਾਰਨ ਇਨਾਂ ਲੋਕਾਂ ਨੂੰ ਨੇਪਾਲ ਦੇ ਰਸਤੇ ਆਉਣ ਵਾਲੇ ਚੀਨੀ ਸਮਾਨ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਉਤਰਾਖੰਡ ਸਰਕਾਰ ਇਨਾਂ ਲੋਕਾਂ ਨੂੰ 2 ਕਿਲੋ ਚੌਲ ਤੇ 5 ਕਿਲੋ ਕਣਕ ਹਰੇਕ ਮਹੀਨੇ ਪਤੀ ਵਿਅਕਤੀ ਭੇਜਦੀ ਹੈ ਪਰ ਜਦੋਂ ਰਸਤੇ ਬੰਦ ਹੋ ਜਾਂਦੇ ਹਨ ਤਾਂ ਇਹ ਰਾਸ਼ਨ ਵੀ ਨਹੀਂ ਪਹੁੰਚਦਾ ਜਿਸ ਕਾਰਨ ਇਹ ਲੋਕ ਨੇਪਾਲ ਦੇ ਪਿੰਡਾਂ ਟਿਨਕਰ ਤੇ ਚੁੰਗਰੂ 'ਚੋਂ ਜਾ ਕੇ ਚੀਨੀ ਸਮਾਨ ਖ਼ਰੀਦਦੇ ਹਨ।
ਇਸ ਸਬੰਧੀ ਪਿਥੌਰਾਗੜ ਦੇ ਡੀਐਮ ਸੀ ਰਵੀਸ਼ੰਕਰ ਨਾਲ ਜਦੋਂ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਛੇਤੀ ਕਰ ਕੇ ਇਨਾਂ ਲੋਕਾਂ ਨੂੰ ਦੇਸ਼ ਨਾਲ ਜੋੜਿਆ ਜਾਵੇਗਾ।