• Home
  • ਮੀਡੀਆ ਐਮਰਜੈਂਸੀ :-ਪੰਜਾਬੀ ਯੂਨੀਵਰਸਿਟੀ ਸਰਕਾਰ ਤੋਂ ਦੋ ਕਦਮ ਅੱਗੇ -ਪੱਤਰਕਾਰਾਂ ਦੇ ਦਾਖ਼ਲੇ ਤੇ ਰੋਕ !

ਮੀਡੀਆ ਐਮਰਜੈਂਸੀ :-ਪੰਜਾਬੀ ਯੂਨੀਵਰਸਿਟੀ ਸਰਕਾਰ ਤੋਂ ਦੋ ਕਦਮ ਅੱਗੇ -ਪੱਤਰਕਾਰਾਂ ਦੇ ਦਾਖ਼ਲੇ ਤੇ ਰੋਕ !

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )- ਮੀਡੀਆ ਲਈ ਪੰਜਾਬ ਚ ਸੱਚਮੁੱਚ ਐਮਰਜੈਂਸੀ ਲੱਗਣ ਜਾ ਰਹੀ ਹੈ ,ਕਿਉਂਕਿ ਬੀਤੇ ਕੱਲ੍ਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਬਣੇ ਪੰਜਾਬ ਸਿਵਲ ਸਕੱਤਰੇਤ  ਵਿੱਚ ਮੀਡੀਆ ਦੇ ਦਾਖਲੇ ਲਈ ਇੱਕ ਵੱਖਰਾ ਨਾਦਰਸ਼ਾਹੀ ਹੁਕਮ ਕਰਨ ਤੋਂ ਬਾਅਦ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥਾਰਟੀ ਨੇ  ਦੋ ਕਦਮ ਸਰਕਾਰ ਨਾਲੋਂ ਅੱਗੇ ਵਧਦਿਆਂ ਪੱਤਰਕਾਰਾਂ ਦੇ ਯੂਨੀਵਰਸਿਟੀ ਚ ਦਾਖਲੇ ਲਈ ਮੁਕੰਮਲ ਪਾਬੰਦੀ ਲਗਾ ਦਿੱਤੀ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਯੂਨੀਵਰਸਿਟੀ ਦੀ ਅਥਾਰਿਟੀ ਵੱਲੋਂ ਇਹ ਹੁਕਮ ਦਿੱਤੇ ਗਏ ਹਨ ਕਿ ਜਿਸ ਪੱਤਰਕਾਰ ਨੇ ਯੂਨੀਵਰਸਿਟੀ ਚ ਦਾਖਲ ਹੋਣਾ ਹੈ ,ਉਹ ਪਹਿਲਾਂ ਰਜਿਸਟਰਾਰ ਤੋਂ ਪ੍ਰਵਾਨਗੀ ਲਵੇਗਾ ।

ਇਹ ਵੀ ਪਤਾ ਲੱਗਾ ਹੈ ਕਿ ਅੱਜ ਸ਼ਾਮ ਤਿੰਨ ਪੱਤਰਕਾਰਾਂ ਦੇ ਯੂਨੀਵਰਸਿਟੀ ਦੇ ਸੁਰੱਖਿਆ ਗਾਰਡਾਂ ਨੇ ਕੈਮਰੇ ਵੀ ਖੋਹ ਲਏ ਸਨ।

ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਲੜਕੀਆਂ ਦੇ ਚੌਵੀ ਘੰਟੇ ਹੋਸਟਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਗਾਤਾਰ ਯੂਨੀਵਰਸਿਟੀ ਦੀ ਅਥਾਰਿਟੀ ਵਿਰੁੱਧ ਰੋਸ ਧਰਨੇ ਦਿੱਤੇ ਜਾ ਰਹੇ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਦਿਆਰਥੀਆਂ ਦੇ ਹੱਕ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੇ  ਨਵੀਂ ਬਣੀ ਪ੍ਰਧਾਨ ਕਨੂੰ ਪ੍ਰੀਆ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਚ ਪਟਿਆਲਾ ਆ ਕੇ ਸ਼ਾਮਿਲ ਹੋਈ ਸੀ ।

ਦੱਸਣਯੋਗ ਹੈ ਕਿ ਨਿਊਜ਼ 18 ਦੇ ਪੱਤਰਕਾਰ ਯਾਦਵਿੰਦਰ ਵੱਲੋਂ  ਵਿਦਿਆਰਥੀਆਂ ਦੇ ਹੋਸਟਲ ਅਤੇ ਯੂਨੀਵਰਸਿਟੀ ਚ ਹੋਰ ਵਿਦਿਆਰਥੀਆਂ ਦੇ ਮਾਮਲਿਆਂ ਬਾਰੇ ਇੱਕ ਲਾਈਵ ਸ਼ੋਅ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ।  ਜਿਸ ਵਿੱਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਅਥਾਰਟੀ ਤੇ ਸਵਾਲ ਵੀ ਚੁੱਕੇ ਸਨ ।