• Home
  • ਹੋਮਲੈਂਡ ‘ਚ ਇਨਕਮ ਟੈਕਸ ਵਿਭਾਗ ਦਾ ਛਾਪਾ-ਲੋਕਲ ਪੁਲਸ ਵੱਲੋਂ ਕੀਤਾ ਗਿਆ ਸੀਲ

ਹੋਮਲੈਂਡ ‘ਚ ਇਨਕਮ ਟੈਕਸ ਵਿਭਾਗ ਦਾ ਛਾਪਾ-ਲੋਕਲ ਪੁਲਸ ਵੱਲੋਂ ਕੀਤਾ ਗਿਆ ਸੀਲ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਮੁਹਾਲੀ ਦੇ 70- ਸੈਕਟਰ ਵਿੱਚ ਏਅਰਪੋਰਟ ਰੋਡ ਤੇ ਬਣੇ ਹੋਮਲੈਂਡ ਹਾਈਟਸ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਪੈਣ ਤੋਂ ਬਾਅਦ ਅਫਰਾ ਤਫਰੀ ਮੱਚ ਗਈ ਹੈ ,ਕਿਉਂਕਿ ਹੋਮਲੈਂਡ ਹਾਈਟਸ ਵਿੱਚ ਵੱਡੇ ਵੱਡੇ ਉਦਯੋਗਿਕ ਘਰਾਣਿਆਂ ਨਾਲ ਸਬੰਧਤ ਲੋਕ ਅਤੇ ਪਾਲੀਵੁੱਡ ਫ਼ਿਲਮ ਸਟਾਰ ਰਹਿੰਦੇ ਹਨ ।

ਅੱਜ ਸਵੇਰੇ 8 :00 ਵਜੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਰੇਡ ਤੋਂ ਬਾਅਦ ਹੋਮਲੈਂਡ  ਨੂੰ ਸੀਲ ਕਰ ਦਿੱਤਾ ਗਿਆ ਹੈ, ਕਿਉਂਕਿ ਇਨਕਮ ਟੈਕਸ ਵਿਭਾਗ ਦੇ ਨਾਲ ਮੋਹਾਲੀ ਪੁਲਸ ਵੱਲੋਂ ਹੋਮਲੈਂਡ ਦੇ ਦੋਵੇਂ ਗੇਟਾਂ ਦੀ ਪਰਸਨਲ ਸੁਰੱਖਿਆ ਨੂੰ ਪਾਸੇ ਹਟਾਕੇ ਪੰਜਾਬ ਪੁਲਸ ਦੇ ਸੁਰੱਖਿਆ ਕਰਮਚਾਰੀਆਂ ਨੇ ਆਪਣਾ ਮੋਰਚਾ ਸੰਭਾਲਿਆ ਹੈ । ਪਹਿਲੇ ਇਕ ਘੰਟੇ ਵਿਚ ਤਾਂ ਪੁਲਸ ਵੱਲੋਂ ਐਮਰਜੈਂਸੀ ਵਾਲੀ ਸਥਿਤੀ ਬਣਾ ਦਿੱਤੀ ਗਈ ਸੀ । ਪੁਲਸ ਵੱਲੋਂ  ਹੋਮਲੈਂਡ ਦੇ ਅੰਦਰ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਇੱਥੋਂ ਤੱਕ ਹੋਮਲੈਂਡ ਦਾ ਪਰਸਨਲ ਸਟਾਫ ਤੇ ਫਲੈਟਾਂ ਚ ਕੰਮ ਕਰਨ ਵਾਲੀਆਂ ਮਹਿਲਾ  ਵਰਕਰ ਵੀ ਮੁੱਖ ਗੇਟ ਦੇ ਬਾਹਰ ਹੀ ਬੈਠੀਆਂ ਹੋਈਆਂ ਹਨ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਰੇਡ ਜਲੰਧਰ ਦੀ ਮਸ਼ਹੂਰ ਇਮੀਗ੍ਰੇਸ਼ਨ ਏਜੰਸੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਘਰ ਤੇ ਪਈ ਹੋਈ ਹੈ ।ਇਹ ਵੀ ਪਤਾ ਲੱਗਾ ਹੈ ਕਿ ਜਲੰਧਰ ਵਿਖੇ ਇੰਮੀਗ੍ਰੇਸ਼ਨ ਦੀਆਂ ਦੋ ਏਜੰਸੀਆਂ ਚਲਾ ਰਹੇ ਵਿਨੈ ਹਰੀ ਨਾਮ ਦੇ ਵਿਅਕਤੀ ਦੇ ਜਲੰਧਰ ਸਥਿਤ ਟਿਕਾਣਿਆਂ ਤੇ ਵੀ ਛਾਪਾ ਮਾਰਿਆ ਜਾ ਚੁੱਕਾ ਹੈ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਹੋਮਲੈਂਡ 'ਚ ਨਿਤਿਨ ਮਹਿੰਦਰੂ ਨਾਮ ਦੇ ਵਿਅਕਤੀ ਦੇ ਫਲੈਟ ਨੂੰ ਛਾਣਬੀਨ ਕਰਨ ਚ ਲੱਗੀ ਹੋਈ ਹੈ ,ਕਿਉਂਕਿ ਉਕਤ ਵਿਅਕਤੀ ਇਮੀਗਰੇਸ਼ਨ ਏਜੰਸੀ ਦਾ ਵਾਈਸ ਪ੍ਰੈਜ਼ੀਡੈਂਟ ਹੈ ।