• Home
  • ਤੇਲ ਦੀਆਂ ਘਟਾਉਣ ਲਈ ਪੰਜਾਬ ਵਿੱਤ ਮੰਤਰਾਲੇ ਦੀ ਮੀਟਿੰਗ ਭਲਕੇ

ਤੇਲ ਦੀਆਂ ਘਟਾਉਣ ਲਈ ਪੰਜਾਬ ਵਿੱਤ ਮੰਤਰਾਲੇ ਦੀ ਮੀਟਿੰਗ ਭਲਕੇ

ਚੰਡੀਗੜ , (ਖ਼ਬਰ ਵਾਲੇ ਬਿਊਰੋ) : ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2.50 ਰੁਪਏ ਕਟੌਤੀ ਕਰਨ ਤੋਂ ਬਾਅਦ ਦਬਾਅ ਸੂਬਾ ਸਰਕਾਰਾਂ 'ਤੇ ਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਭਲਕੇ ਵਿੱਤ ਮੰਤਰਾਲੇ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ। ਸੂਤਰ ਦਸਦੇ ਹਨ ਕਿ ਇਸ ਮੀਟਿੰਗ 'ਚ ਸੂਬੇ 'ਚ ਤੇਲ ਦੀਆਂ ਕੀਮਤਾਂ ਘਟਾਉਣ ਸਬੰਧੀ ਅਹਿਮ ਫੈਸਲਾ ਲਿਆ ਜਾਵੇਗਾ।