• Home
  • ਕਰਨ ਦਲਾਲ ਹਰਿਆਣਾ ਵਿਧਾਨ ਸਭਾ ‘ਚੋਂ ਇਕ ਸਾਲ ਲਈ ਮੁਅੱਤਲ

ਕਰਨ ਦਲਾਲ ਹਰਿਆਣਾ ਵਿਧਾਨ ਸਭਾ ‘ਚੋਂ ਇਕ ਸਾਲ ਲਈ ਮੁਅੱਤਲ

ਚੰਡੀਗੜ, (ਖ਼ਬਰ ਵਾਲੇ ਬਿਊਰੋ):। ਹਰਿਆਣਾ ਵਿਧਾਨ ਸਭਾ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਜੰਮ ਕੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਦੌਰਾਨ ਅਭੈ ਚੌਟਾਲਾ ਤੇ ਕਾਂਗਰਸੀ ਆਗੂ ਕਰਨ ਸਿੰਘ ਦਲਾਲ ਆਪਸ ਵਿਚ ਭਿੜ ਗਏ। ਦੋਹਾਂ ਨੇ ਇਕ ਦੂਜੇ ਨੂੰ ਮਾਰਨ ਲਈ ਜੁਤੀਆਂ ਵੀ ਉਤਾਰ ਲਈਆਂ। ਹੰਗਾਮਾ ਵਧਦਾ ਦੇਖ ਕੇ ਮਾਰਸ਼ਲਾਂ ਨੂੰ ਬਚਾਅ ਲਈ ਆਉਣਾ ਪਿਆ ਤਾਂ ਜਾ ਕੇ ਕਿਤੇ ਹੰਗਾਮਾ ਸ਼ਾਂਤ ਹੋਇਆ। ਇਸ ਤੋਂ ਬਾਅਦ ਸਦਨ 'ਚ ਇਕ ਪ੍ਰਸਤਾਵ ਲਿਆਂਦਾ ਗਿਆ ਜਿਸ ਵਿਚ ਕਰਨ ਦਲਾਲ ਨੂੰ ਦੋਸ਼ੀ ਮੰਨਦਿਆਂ ਵਿਧਾਨ ਸਭਾ 'ਚੋਂ ਇਕ ਸਾਲ ਲਈ ਮੁਅੱਤਲ ਕਰ ਦਿਤਾ ਗਿਆ।