• Home
  • ਬਾਦਲਾਂ ਦੀ ਰੈਲੀ : ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਿਰੁਧ ਚੱਲਣ ਵਾਲੇ ਮੀਡੀਆ ਦੇ ਬਾਈਕਾਟ ਦਾ ਸੱਦਾ ਦਿੱਤਾ

ਬਾਦਲਾਂ ਦੀ ਰੈਲੀ : ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਿਰੁਧ ਚੱਲਣ ਵਾਲੇ ਮੀਡੀਆ ਦੇ ਬਾਈਕਾਟ ਦਾ ਸੱਦਾ ਦਿੱਤਾ

ਪਟਿਆਲਾ, (ਖ਼ਬਰ ਵਾਲੇ ਬਿਊਰੋ): ਪਟਿਆਲਾ ਦੇ ਪਿੰਡ ਮਹਿਮੂਦਪੁਰ ਵਿਖੇ ਅੱਜ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਸ਼ੁਰੂ ਹੋ ਚੁੱਕੀ ਹੈ। ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਇਸ ਸਮੇਂ ਪਾਰਟੀ ਦੇ ਆਗੂ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਸਮੇਂ ਰੈਲੀ ਨੂੰ ਪਰਮਿੰਦਰ ਸਿੰਘ ਢੀਂਡਸਾ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ ਤੇ ਇਹ ਮਾਪਦੰਡ ਪੰਜਾਬ ਲਈ ਖ਼ਤਰਨਾਕ ਹੈ। ਉਨਾਂ ਕਿਹਾ ਕਿ ਸਰਕਾਰ ਹਰੇਕ ਫ਼ਰੰਟ 'ਤੇ ਫੇਲ ਹੋਈ ਹੈ। ਹੁਣ ਆਏ ਦਿਨ ਕੈਪਟਨ ਵਿਰੁਧ ਰੋਸ ਧਰਨੇ ਲੱਗ ਰਹੇ ਹਨ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਡਾ. ਦਲਜੀਤ ਸਿੰਘ ਚੀਮਾ ਨਿਭਾ ਰਹੇ ਹਨ। ਇਸਤਰੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੇ ਸਟੇਜ ਤੋਂ ਕੈਪਟਨ ਵਿਰੁਧ ਘੱਟ ਤੇ ਅਕਾਲੀ ਦਲ ਵਿਰੁਧ ਸੱਚ ਲਿਖਣ ਵਾਲੇ ਮੀਡੀਆ ਵਿਰੁਧ ਸਿੱਧਾ ਜ਼ਹਿਰ ਉਗਲਿਆ। ਉਨਾਂ ਐਲਾਨ ਕੀਤਾ ਕਿ ਅਕਾਲੀ ਦਲ ਵਿਰੁਧ ਲਿਖਣ ਵਾਲੇ ਮੀਡੀਆ ਦਾ ਬਾਈਕਾਟ ਕੀਤਾ ਜਾਵੇਗਾ। ਇਥੋਂ ਤਕ ਕਿ ਬੀਬੀ ਨੇ ਅਖ਼ਬਾਰਾਂ ਤੇ ਚੈਨਲਾਂ ਦਾ ਨਾਂ ਵੀ ਲੈ ਦਿੱਤਾ।
ਇਸ ਤੋਂ ਬਾਅਦ ਬੋਲਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲੀ ਦਲ ਨੂੰ ਪੰਥਕ ਜਥੇਬੰਦੀ ਦਸਦਿਆਂ ਫਿਰ ਪੁਰਾਣਾ ਰਾਗ ਛੇੜਿਆ ਕਿ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲਿਆਂ ਮੱਸੇ ਰੰਗੜ ਦਾ ਰੂਪ ਦੱਸ ਦਿੱਤਾ। ਉਨਾਂ ਸੁਖਪਾਲ ਖਹਿਰਾ ਨੂੰ ਕਾਂਗਰਸ ਦਾ ਏਜੰਟ ਦਸਿਆ। ਉਨਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਉਹ ਹਰੇਕ ਫਰੰਟ 'ਤੇ ਫੇਲ ਹੋਏ ਹਨ। ਉਨਾਂ ਬਰਗਾੜੀ 'ਚ ਬੈਠੀ ਸਿੱਖ ਸੰਗਤ ਨੂੰ ਵੀ ਕਾਂਗਰਸੀ ਏਜੰਟ ਕਰਾਰ ਦੇ ਦਿੱਤਾ।