• Home
  • ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ-ਉਮੀਦਵਾਰਾਂ ਨੂੰ ਜਾਰੀ ਕੀਤੇ ਚੋਣ ਨਿਸ਼ਾਨ, 402 ਨਿਰਵਿਰੋਧ ਚੁਣੇ ਗਏ

ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ-ਉਮੀਦਵਾਰਾਂ ਨੂੰ ਜਾਰੀ ਕੀਤੇ ਚੋਣ ਨਿਸ਼ਾਨ, 402 ਨਿਰਵਿਰੋਧ ਚੁਣੇ ਗਏ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਰਾਜ ਦੀਆਂ 22 ਜ਼ਿਲਾ ਪ੍ਰੀਸ਼ਦਾਂ ਲਈ 855 ਅਤੇ ਅਤੇ 150 ਪੰਚਾਇਤ ਸਮਿਤੀ ਲਈ 6028 ਉਮੀਦਵਾਰਾਂ ਨੂੰ ਚੋਣ ਨਿਸਾਨ ਅਲਾਟ ਕਰ ਦਿੱਤੇ ਗਏ।
ਨਾਮਜਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਅੱਜ 3734 ਕੁਲ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਜਿਨਾਂ ਵਿੱਚੋਂ ਜ਼ਿਲਾ ਪ੍ਰੀਸ਼ਦ ਲਈ 446 ਅਤੇ ਪੰਚਾਇਤ ਸੰਮਤੀਆਂ ਦੇ 3288 ਉਮੀਦਵਾਰ ਸ਼ਾਮਲ ਹਨ।
ਦਫਤਰ ਰਾਜ ਚੋਣ ਕਮਿਸ਼ਨ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਜ਼ਿਲਾ ਪ੍ਰੀਸ਼ਦ ਦੇ 33 ਅਤੇ ਪੰਚਾਇਤ ਸੰਮਤੀਆਂ ਦੇ 369 ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ 19 ਸਤੰਬਰ 2018 ਦਿਨ ਬੁਧਵਾਰ ਨੂੰ ਵੋਟਾਂ ਪੈਣਗੀਆਂ।
ਬੁਲਾਰੇ ਨੇ ਦੱਸਿਆ ਕਿ ਚੋਣਾਂ ਨਾਲ ਸਬੰਧਤ ਸਮੁਚੀ ਸਮੱਗਰੀ ਵੰਡੀ ਜਾ ਚੁਕੀ ਹੈ ਅਤੇ ਨਾਲ ਹੀ ਬੈਲਟ ਪੇਪਰਾਂ ਦੀ ਛਪਾਈ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।