• Home
  • ਸੇਖਵਾਂ ,ਬ੍ਰਹਮਪੁਰਾ ਤੇ ਅਜਨਾਲਾ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ‘ਚ ਘੁਸਰ- ਮੁਸਰ !,ਬਾਦਲਾਂ ਦੇ ਨਿੱਜੀ ਚੈਨਲ ਨੂੰ ਪ੍ਰੈੱਸ ਕਾਰਨਫਰੰਸ ਚ ਸੱਦਾ ਨਹੀਂ

ਸੇਖਵਾਂ ,ਬ੍ਰਹਮਪੁਰਾ ਤੇ ਅਜਨਾਲਾ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ‘ਚ ਘੁਸਰ- ਮੁਸਰ !,ਬਾਦਲਾਂ ਦੇ ਨਿੱਜੀ ਚੈਨਲ ਨੂੰ ਪ੍ਰੈੱਸ ਕਾਰਨਫਰੰਸ ਚ ਸੱਦਾ ਨਹੀਂ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )- ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਨੰਬਰ ਦੇ ਸੀਨੀਅਰ ਨੇਤਾ  ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵੱਲੋਂ  ਬੀਤੇ ਕੱਲ੍ਹ ਪਾਰਟੀ ਦੇ ਸਕੱਤਰ ਜਨਰਲ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜ਼ਰੂਰ ਜਿੱਥੇ  ਮਾਝੇ ਦੇ ਅਕਾਲੀ ਹਲਕਿਆਂ ਚ ਭੂਚਾਲ ਆ ਗਿਆ ਹੈ ,ਉੱਥੇ ਅਕਾਲੀ ਹਲਕਿਆਂ ਚ ਬਗ਼ਾਵਤ ਨੂੰ ਲੈ ਕੇ ਘੁਸਰ ਮੁਸਰ ਸ਼ੁਰੂ ਹੋ ਗਈ ਹੈ । ਕਿਉਂਕਿ ਅੱਜ ਸ਼ਾਮ ਨੂੰ ਮਾਝੇ ਦੇ ਤਿੰਨੇ ਦਿੱਗਜ ਨੇਤਾ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ ਰਤਨ ਸਿੰਘ ਅਜਨਾਲਾ (ਤਿੰਨੇ ਕੋਰ ਕਮੇਟੀ ਮੈਂਬਰ ) 4:30 ਵਜੇ ਅਕਾਲੀ ਦਲ ਦੇ ਹੁਕਮਰਾਨਾਂ ਨੂੰ ਚੁਣੌਤੀ ਦੇਣਗੇ ,ਜਿਸ ਲਈ ਡਾ ਰਤਨ ਸਿੰਘ ਅਜਨਾਲਾ ਦੇ ਸਪੁੱਤਰ ਸਾਬਕਾ ਵਿਧਾਇਕ ਬੋਨੀ ਅਜਨਾਲਾ ਵੱਲੋਂ ਪੱਤਰਕਾਰਾਂ ਨੂੰ ਸੁਨੇਹੇ ਭੇਜ ਕੇ  ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ ,ਹੈਰਾਨੀ ਦੀ ਗੱਲ ਹੈ ਕਿ ਇਸ ਪ੍ਰੈੱਸ ਕਾਨਫਰੰਸ ਚ ਬਾਦਲ ਪਰਿਵਾਰ ਦੇ ਨਿੱਜੀ ਚੈਨਲ  ਨੂੰ ਨਹੀਂ ਸੱਦਾ ਦਿੱਤਾ ਗਿਆ ।

ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਖ਼ਬਰ ਵਾਲੇ ਡਾਟ ਕਾਮ ਵੱਲੋਂ "ਢੀਂਡਸਾ ਤੋਂ ਬਾਅਦ ਮਾਝੇ ਦੇ ਨੇਤਾ ਵੱਲੋਂ ਵੀ ੍...." ਦੇ ਸਿਰਲੇਖ ਹੇਠ ਖ਼ਬਰ ਨਸ਼ਰ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਅੰਦਰ ਸ਼ੁਰੂ ਹੋ ਰਹੀ ਬਗਾਵਤ ਨੂੰ ਠੱਲ੍ਹਣ ਲਈ ਕਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ,ਕਿਉਂਕਿ ਸੁਖਦੇਵ ਸਿੰਘ ਢੀਂਡਸਾ ਤਾਂ ਚਿੱਠੀ ਜਾਰੀ ਕਰਨ ਤੋਂ ਬਾਅਦ ਹੀ ਰੂਪੋਸ਼ ਹੋ ਗਏ ਸਨ ,ਪਰ ਅਕਾਲੀ ਦਲ ਨੇ ਸੋਸ਼ਲ ਵੀਡੀਓ ਤੇ ਹੋ ਰਹੇ ਕਿੰਤੂ ਪ੍ਰੰਤੂ  ਨੂੰ ਠੱਲਣ ਲਈ ਸਰਦਾਰ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਡਸਾ ਦੇ ਨਾਂ ਤੇ ਇੱਕ ਪ੍ਰੈੱਸ ਨੋਟ ਵੀ ਜਾਰੀ ਕੀਤਾ ਸੀ ।ਜਿਸ ਤੋਂ ਇਹ ਲੱਗੇ ਕਿ ਸਰਦਾਰ ਢੀਂਡਸਾ ਦੀ ਪਾਰਟੀ ਆਗੂਆਂ ਪ੍ਰਤੀ ਕੋਈ ਨਿਰਾਸ਼ਤਾ ਨਹੀਂ । ਭਾਵੇਂ ਇਸ ਪ੍ਰਤੀ ਕੁਝ ਮੀਡੀਆ ਨੂੰ ਅਕਾਲੀ ਦਲ ਦਫ਼ਤਰ ਬੈਠੇ ਅਮਲੇ ਵੱਲੋਂ  ਨਿੱਜੀ ਤੌਰ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਖਬਰ ਪ੍ਰਕਾਸ਼ਤ ਕਰਵਾਉਣ ਲਈ ਦੇਰ ਰਾਤ ਤੱਕ ਫੋਨ ਕੀਤੇ ਸਨ ।

ਮਾਝੇ ਦੇ ਅਕਾਲੀ ਜਰਨੈਲਾਂ ਵੱਲੋਂ ਕੀਤੀ ਜਾ  ਜਾ ਰਹੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਮਾਲਵੇ ਅਤੇ ਦੋਆਬੇ ਵਿੱਚ ਵੀ ਅਕਾਲੀ ਹਲਕਿਆਂ ਚ ਘੁਸਰ ਮੁਸਰ ਸ਼ੁਰੂ ਹੋ ਗਈ ਹੈ ।