• Home
  • ਪੀ ਸੀ ਐੱਸ ਪ੍ਰੀਖਿਆ ਚੋਂ ਟਾਪਰ ਰਹਿਣ ਵਾਲਾ ਦੇਵ ਦਰਸ਼ਦੀਪ ਕੌਣ ਹੈ ? ਪੜ੍ਹੋ ਪਾਸ ਹੋਏ 146 ਦੀ ਸੂਚੀ

ਪੀ ਸੀ ਐੱਸ ਪ੍ਰੀਖਿਆ ਚੋਂ ਟਾਪਰ ਰਹਿਣ ਵਾਲਾ ਦੇਵ ਦਰਸ਼ਦੀਪ ਕੌਣ ਹੈ ? ਪੜ੍ਹੋ ਪਾਸ ਹੋਏ 146 ਦੀ ਸੂਚੀ

ਚੰਡੀਗੜ੍ਹ : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਬੀਤੀ ਦੇਰ ਸ਼ਾਮ ਐਲਾਨੇ ਗਏ ਪੀਸੀਐੱਸ ਪ੍ਰੀਖਿਆ ਦੇ ਨਤੀਜੇ ਚੋਂ ਟਾਪਰ ਰਹਿਣ ਵਾਲੇ ਦੇਵ ਦਰਸ਼ਦੀਪ ਸਿੰਘ ਨੇ ਮੇਨਜ਼ ਪ੍ਰੀਖਿਆ ਚੋਂ 662.00 ਅੰਕ ਪ੍ਰਾਪਤ ਕੀਤੇ ਅਤੇ 124 .50 ਅੰਕ ਇੰਟਰਵਿਊ ਚੋਂ ਤੇ ਕੁੱਲ ਅੰਕਾਂ ਦੀ ਪ੍ਰਤੀਸ਼ਤਤਾ 52.43 ਫੀਸਦੀ ਰਹੀ ।
ਇਸੇ ਤਰ੍ਹਾਂ ਹੀ ਦੂਜੇ ਨੰਬਰ ਤੇ ਰਹਿਣ ਵਾਲੇ ਜਗਨੂਰ ਸਿੰਘ ਗਰੇਵਾਲ ਨੂੰ 52.33 ਪ੍ਰਤੀਸ਼ਤ ਅੰਕ ਹਾਸਲ ਹੋਏ। ਤੀਜੇ ਨੰਬਰ ਤੇ ਰਹਿਣ ਵਾਲੀ ਪਰਲੀਨ ਕੌਰ ਕਾਲੇਕਾ ਨੇ 52.18 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ।

ਇਸ ਵਾਰ 146 ਵਿਦਿਆਰਥੀਆਂ ਨੇ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ।
ਪਹਿਲੇ ਸਥਾਨ ਤੇ ਰਹਿਣ ਵਾਲੇ ਦੇਵ ਦਰਸ਼ਦੀਪ ਸਿੰਘ ਪ੍ਰਸਿੱਧ ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ.ਦਰਸ਼ਨ ਸਿੰਘ ਆਸ਼ਟ ਦੇ ਪੁੱਤਰ ਹਨ ।