• Home
  • ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ 29 ਨੂੰ ? 10 ਅਕਤੂਬਰ ਤੋਂ ਪਹਿਲਾਂ ਹੋਣਗੀਆਂ ਸਾਰੀਆਂ ਪੰਚਾਇਤੀ ਚੋਣਾਂ

ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ 29 ਨੂੰ ? 10 ਅਕਤੂਬਰ ਤੋਂ ਪਹਿਲਾਂ ਹੋਣਗੀਆਂ ਸਾਰੀਆਂ ਪੰਚਾਇਤੀ ਚੋਣਾਂ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਹੋਮ ਵਰਕ ਲਗਭਗ ਮੁਕੰਮਲ ਕਰਕੇ ਪੰਜਾਬ ਰਾਜ ਚੋਣ ਅਯੋਗ ਪਾਸ ਰਿਪੋਰਟ ਪੇਸ਼ ਕਰਕੇ ਪੰਚਾਇਤੀ  ਚੋਣਾਂ ਦਾ  ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ । ਪਰ ਪੰਜਾਬ ਰਾਜ ਚੋਣ ਅਯੋਗ ਵੱਲੋਂ ਰਿਜ਼ਰਵੇਸ਼ਨ ਸੂਚੀਆਂ ਆਨਲਾਈਨ ਕਰਨ ਦੇ ਲਗਾਏ ਗਏ ਮਾਮੂਲੀ ਇਤਰਾਜ਼ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕਹਿ ਦਿੱਤਾ ਹੈ ਕਿ ਚੋਣਾਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਉਹ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਕਰ ਦੇਣਗੇ,ਪਰ ਤਿਆਰ ਰਹੋ!

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਚੋਣਾਂ ਸਬੰਧੀ ਨੋਟੀਫਿਕੇਸ਼ਨ 29 ਅਗਸਤ ਨੂੰ ਜਾਰੀ ਹੋ ਜਾਵੇਗਾ ।
ਦੱਸਣਯੋਗ ਹੈ ਕਿ  ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਪੰਚਾਇਤ ਸੰਮਤੀ ਚੋਣਾਂ ਬਾਰੇ ਕੇਸ ਕਲੀਅਰ ਕਰਕੇ ਪੰਜਾਬ ਰਾਜ ਚੋਣ ਆਯੋਗ ਦੇ ਦਫਤਰ ਵਿੱਚ ਫਾਈਲ ਭੇਜ ਦਿੱਤੀ ਸੀ ਤਾਂ ਪੰਚਾਇਤੀ ਚੋਣਾਂ ਦੇ ਮੁੱਖ ਅਧਿਕਾਰੀ  ਵੱਲੋਂ ਪੰਚਾਇਤ ਵਿਭਾਗ ਨੂੰ ਸਾਰੇ ਜ਼ਿਲ੍ਹਿਆਂ ਦੀਆਂ ਰਿਜ਼ਰਵੇਸ਼ਨ ਸੂਚੀਆਂ ਆਨਲਾਈਨ ਕਰਨ ਲਈ ਕਿਹਾ ਗਿਆ ਹੈ ।
ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਰਜਨ ਦੇ ਕਰੀਬ ਜ਼ਿਲ੍ਹਿਆਂ ਦੀ ਰਿਜ਼ਰਵੇਸ਼ਨ ਸੂਚੀ ਆਨਲਾਈਨ ਕਰ ਦਿੱਤੀ ਗਈ ਹੈ ਅਤੇ ਬਾਕੀ ਦਸ ਜ਼ਿਲ੍ਹਿਆਂ ਦੀ ਸੂਚੀ ਕੱਲ੍ਹ ਤੱਕ ਆਨਲਾਈਨ ਹੋ ਜਾਵੇਗੀ ।
ਮੁੱਖ ਮੰਤਰੀ ਦੇ ਦਫ਼ਤਰ ਦੇ ਸੂਤਰਾਂ  ਅਨੁਸਾਰ ਪੰਜਾਬ ਸਰਕਾਰ 10 ਅਕਤੂਬਰ ਤੱਕ ਜ਼ਿਲ੍ਹਾ ਪ੍ਰੀਸ਼ਦ ,ਪੰਚਾਇਤ ਸੰਮਤੀ ਅਤੇ ਪੰਚਾਇਤ ਚੋਣਾਂ ਦਾ ਕੰਮ ਨੇਪਰੇ ਚਾੜ੍ਹਨਾ ਚਾਹੁੰਦੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ  ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੀ ਗਿਣਤੀ 22 ਹੈ ,ਜਦਕਿ ਬਲਾਕ ਸੰਮਤੀ ਦੀਆਂ ਸੀਟਾਂ 150 ਹਨ । ਪੰਜਾਬ ਚ ਪੰਚਾਇਤਾਂ 13039 ਸਨ ,ਹੁਣ ਨਵੀਆਂ ਲੱਗਭਗ ਦੋ ਸੌ ਪੰਚਾਇਤਾਂ ਹੋਰ ਜੁੜ ਜਾਣਗੀਆਂ । ਪਤਾ ਲੱਗਾ ਹੈ ਪੰਜਾਬ ਰਾਜ ਚੋਣ ਅਯੋਗ ਨੇ ਵੀ  10 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਚਾਇਤੀ ਚੋਣਾਂ ਨਾਲ ਸਬੰਧਿਤ ਸਾਰੀਆਂ ਹੀ ਚੋਣਾਂ  ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ ।