• Home
  • 2019 ਦੀਆਂ ਲੋਕ ਸਭਾ ਚੋਣਾਂ ਦੇ ਸੈਮੀ ਫ਼ਾਈਨਲ ਦਾ ਐਲਾਨ-ਪੰਜ ਸੂਬਿਆਂ ਦੀਆਂ ਚੋਣਾਂ-ਪੜੋ ਪੂਰੀ ਜਾਣਕਾਰੀ

2019 ਦੀਆਂ ਲੋਕ ਸਭਾ ਚੋਣਾਂ ਦੇ ਸੈਮੀ ਫ਼ਾਈਨਲ ਦਾ ਐਲਾਨ-ਪੰਜ ਸੂਬਿਆਂ ਦੀਆਂ ਚੋਣਾਂ-ਪੜੋ ਪੂਰੀ ਜਾਣਕਾਰੀ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਭਾਰਤੀ ਚੋਣ ਕਮਿਸ਼ਨ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਰਾਜਸਥਾਨ, ਮੱਧ ਪ੍ਰਦੇਸ਼, ਛਤੀਸ਼ਗੜ, ਮਿਜੋਰਮ 'ਚ 15 ਦਸੰਬਰ ਤਕ ਚੋਣ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰਦਿਆਂ ਚੋਣ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਚਾਰਾਂ ਸੂਬਿਆਂ ਦੀਆਂ ਚੋਣਾਂ ਇਕੱਠੀਆਂ ਹੀ ਹੋਣਗੀਆਂ ਤੇ ਇਨਾਂ 'ਚ ਵੀਵੀ ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਛਤੀਸ਼ਗੜ ਦੀਆਂ ਚੋਣਾਂ ਦੋ ਗੇੜਾਂ 'ਚ ਤੇ ਬਾਕੀ ਸੂਬਿਆਂ ਦੀਆਂ ਚੋਣਾਂ ਇੱਕ ਗੇੜ 'ਚ ਹੋਣਗੀਆਂ।
ਛਤੀਸ਼ਗੜ 'ਚ ਪਹਿਲੇ ਗੇੜ ਦੀ ਵੋਟਿੰਗ 12 ਨਵੰਬਰ, ਦੂਜੇ ਪੜਾਅ ਦੀ 20 ਨਵੰਬਰ ਨੂੰ, ਮੱਧ ਪ੍ਰਦੇਸ਼ ਤੇ ਮਿਜੋਰਮ 'ਚ 28 ਨਵੰੰਬਰ ਨੂੰ, ਰਾਜਸਥਾਨ ਤੇ ਤੇਲੰਗਾਨਾ 'ਚ 7 ਦਸੰਬਰ ਨੂੰ ਚੋਣਾਂ ਹੋਣਗੀਆਂ।
ਇਨਾਂ ਚੋਣਾਂ ਤੋਂ ਬਾਅਦ 11 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।