• Home
  • ਮਿਗ-27 ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ

ਮਿਗ-27 ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ

ਜੋਧਪੁਰ, (ਖ਼ਬਰ ਵਾਲੇ) : ਇਥੋਂ ਕਰੀਬ 20 ਕਿਲੋਮੀਟਰ ਦੂਰ ਜਾਲੇਲੀ ਫ਼ੌਜਦਰਾ ਪਿੰਡ ਨੇੜੇ ਅੱਜ ਸਵੇਰੇ 9 ਵਜੇ ਏਅਰਫ਼ੋਰਸ ਦਾ ਮਿਗ 27 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਇਕ ਮੁੱਖ ਪਾਇਲਟ ਤੇ ਦੂਜਾ ਕੋ-ਪਾਇਲਟ ਸਵਾਰ ਸਲ ਪਰ ਦੋਵੇਂ ਸੁਰੱਖਿਅਤ ਬਾਹਰ ਨਿਕਲ ਗਏ। । ਇਹ ਜਹਾਜ਼ ਨੇੜਲੇ ਖੇਤਾਂ ਵਿਚ ਡਿਗਿਆ ਤੇ ਡਿਗਦੇ ਸਾਰ ਹੀ ਇਸ ਨੂੰ ਅੱਗ ਲੱਗ ਗਈ। ਚੰਗੀ ਗੱਲ ਇਹ ਰਹੀ ਕਿ ਉਸ ਸਮੇਂ ਖੇਤਾਂ ਵਿਚ ਕੋਈ ਵੀ ਕੰਮ ਨਹੀਂ ਕਰ ਰਿਹਾ ਸੀ। ।

ਜਾਣਕਾਰੀ ਮੁਤਾਬਿਕ, ਮਿਗ 27 ਨੇ ਨਿਯਮਿਤ ਅਭਿਯਾਸ ਲਈ ਉਡਾਣ ਭਰੀ ਸੀ ਪਰ ਉਡਾਣ ਤੋਂ ਕਰੀਬ 15 ਮਿੰਟ ਬਾਅਦ ਹੀ ਪਾਇਲਟ ਨੇ ਕੰਟਰੋਲ ਰੂਮ ਨੂੰ ਸੂਚਨਾ ਦਿਤੀ ਕਿ ਜਹਾਜ਼ ਦੇ ਇੰਜਨ ਨੂੰ ਅੱਗ ਲਗ ਚੁੱਕੀ ਹੈ।। ਇਸ ਤੋਂ ਬਾਅਦ ਪਾਇਲਟ ਨੇ ਸਿਆਣਪ ਵਰਤਦਿਆਂ ਜਹਾਜ਼ ਨੂੰ ਖੇਤਾਂ ਵਲ ਮੋੜ ਦਿਤਾ ਜਿਥੇ ਦੋਵੇਂ ਪਾਇਲਟ ਨਿਕਲਣ 'ਚ ਕਾਮਯਾਬ ਹੋ ਗਏ ਪਰ ਜਹਾਜ਼ ਸੜ ਕੇ ਰਾਖ ਹੋ ਗਿਆ।