• Home
  • ਬੰਦ ਕਰ ਦਿਉ ਹੁਣ ਪਲਾਸਟਿਕ ਦੇ ਲਿਫ਼ਾਫ਼ੇ ਵਰਤਣੇ  

ਬੰਦ ਕਰ ਦਿਉ ਹੁਣ ਪਲਾਸਟਿਕ ਦੇ ਲਿਫ਼ਾਫ਼ੇ ਵਰਤਣੇ  

ਮਾਨਸਾ, (ਖ਼ਬਰ ਵਾਲੇ ਬਿਊਰੋ): ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਲਾਸਟਿਕ ਦੇ ਲਿਫਾਫ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਨਗਰ ਕੌਂਸਲ ਦੁਆਰਾ ਬਸ ਸਟੈਂਡ ਨਜ਼ਦੀਕ ਦੁਕਾਨਾਂ ਅਤੇ ਰੇਹੜੀਆਂ ਦੀ ਚੈਕਿੰਗ ਦੌਰਾਨ ਵਰਜਿਤ ਲਿਫ਼ਾਫ਼ੇ ਜ਼ਬਤ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਪਲਿਸ਼ ਨੇ ਦੱਸਿਆ ਕਿ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਸ੍ਰੀ ਬਲਜਿੰਦਰ ਸਿੰਘ ਦੀ ਟੀਮ ਦੁਆਰਾ 7 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਸ ਸਟੈਂਡ ਨਜ਼ਦੀਕ ਦੁਕਾਨਾਂ ਅਤੇ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਕਈ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਪਾਸੋਂ 11.5 ਕਿੱਲੋ ਪਲਸਾਟਿਕ ਦੇ ਕਾਲੇ ਵਰਜਿਤ ਲਿਫ਼ਾਫੇ ਪਾਏ ਗਏ ਜਿਨਾਂ ਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਗਈ ਹੈ।
ਉਨਾਂ ਕਿਹਾ ਕਿ ਇਹ ਲਿਫ਼ਾਫ਼ੇ ਜ਼ਬਤ ਕਰਕੇ ਰੇਹੜੀ ਅਤੇ ਦੁਕਾਨਦਾਰਾਂ ਖਿਲਾਫ਼ ਕੈਰੀ ਬੈਗ ਕੰਟਰੋਲ ਐਕਟ 2005 ਅਧੀਨ ਕਾਰਵਾਈ ਕੀਤੀ ਜਾਵੇਗੀ। ਉਨਾਂ ਨਾਲ ਹੀ ਕਿਹਾ ਕਿ ਪਲਾਸਟਿਕ ਗਲਣਸ਼ੀਲ ਪਦਾਰਥ ਨਾ ਹੋਣ ਕਰ ਕੇ ਸਾਡੀ ਸਿਹਤ ਅਤੇ ਵਾਤਾਵਰਨ ਲਈ ਹਾਨੀਕਾਰਕ ਹੈ। ਉਨਾਂ ਲੋਕਾਂ ਨੂੰ ਇਸ ਪਲਾਸਟਿਕ ਮੁਕਤ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।