• Home
  • ਅਮਰੀਕਾ ਵਲੋਂ ਲਾਈਆਂ ਈਰਾਨ ‘ਤੇ ਪਾਬੰਦੀਆਂ ਲਾਗੂ

ਅਮਰੀਕਾ ਵਲੋਂ ਲਾਈਆਂ ਈਰਾਨ ‘ਤੇ ਪਾਬੰਦੀਆਂ ਲਾਗੂ

ਵਾਸ਼ਿੰਗਟਨ : ਦੋ ਦਿਨ ਪਹਿਲਾਂ ਅਮਰੀਕਾ ਨੇ ਪਰਮਾਣੂ ਪ੍ਰੋਗਰਾਮ ਕਾਰਨ ਈਰਾਨ 'ਤੇ ਉਹ  ਸਾਰੀਆਂ ਪਾਬੰਦੀਆਂ ਲਾਈਆਂ ਸਨ ਜਿਹੜੀਆਂ ਪਰਮਾਣੂ ਸਮਝੌਤੇ ਤੋਂ ਪਹਿਲਾਂ ਈਰਾਨ 'ਤੇ ਲੱਗੀਆਂ ਹੋਈਆਂ ਸਨ। ਅਮਰੀਕਾ ਨੇ ਪਾਬੰਦੀਆਂ ਲਾਉੂਂਦਿਆਂ ਇਹ ਵੀ ਕਿਹਾ ਸੀ ਕਿ ਈਰਾਨ ਤੋਂ ਤੇਲ ਲੈਣ ਵਾਲੇ ਦੇਸ਼ ਕੋਈ ਹੋਰ ਵਿਕਲਪ ਲੱਭ ਲੈਣ। ਇਸ ਤਰਾਂ ਇਹ ਪਾਬੰਦੀਆਂ ਅੱਜ ਤੋਂ ਲਾਗੂ ਹੋ ਗਈਆਂ ਹਨ।। ਇਸ ਦੀ ਪੁਸ਼ਟੀ ਅਮਰੀਕਾ ਦੇ ਵਿਦੇਸ਼ ਸਕੱਤਰ ਮਾਈਕ ਪੋਂਪੀਓ ਨੇ ਕੀਤੀ ਹੈ। ਉਨਾਂ ਕਿਹਾ ਕਿ ਇਹ ਪਾਬੰਦੀਆਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣਗੀਆਂ।।