• Home
  • ਰੈਵੋਲਇਊਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਜਨਤਾ ਦਲ (ਯੂਨਾਈਟਿਡ) ਨੂੰ ਰਾਖ਼ਵੇ ਚੋਣ ਨਿਸ਼ਾਨ ਅਲਾਟ

ਰੈਵੋਲਇਊਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਜਨਤਾ ਦਲ (ਯੂਨਾਈਟਿਡ) ਨੂੰ ਰਾਖ਼ਵੇ ਚੋਣ ਨਿਸ਼ਾਨ ਅਲਾਟ

ਚੰਡੀਗੜ•, : ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਪੱਤਰ ਜਾਰੀ ਕਰਕੇ ਵੱਖ ਵੱਖ ਪਾਰਟੀਆਂ ਦੀ  ਮੰਗ 'ਤੇ ਰਾਖਵੇਂ ਚੋਣ ਨਿਸ਼ਾਨਾਂ ਦੀ ਵੰਡ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ (ਰਾਖ਼ਵਾਂਕਰਨ ਅਤੇ ਵੰਡ) ਆਰਡਰ 1968 ਦੇ ਪੈਰਾ 10 ਅਨੁਸਾਰ ਇਨ•ਾਂ ਰਾਖਵੇਂ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਗਈ ਹੈ।ਇਹ ਹੁਕਮ ਵੱਖ-ਵੱਖ ਪਾਰਟੀਆ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਕੀਤੀਆ ਗਈਆ ਬੇਨਤੀਆਂ ਦੇ ਅਧਾਰ 'ਤੇ ਕੀਤਾ ਗਿਆ ਹੈ। ਇਹ ਪਾਰਟੀਆਂ ਇਨ•ਾਂ ਚੋਣ ਨਿਸ਼ਾਨਾਂ ਦੀ ਵਰਤੋਂ ਲੋਕ ਸਭਾ ਚੋਣਾਂ 2019 ਲਈ ਕਰ ਸਕਣਗੀਆਂ। 
ਡਾ ਰਾਜੂ ਨੇ ਦੱਸਿਆ ਕਿ ਇਨ•ਾਂ ਹੁਕਮਾਂ ਤਹਿਤ ਪੰਜਾਬ ਰਾਜ ਵਿੱਚ ਰੈਵੋਲਇਊਸ਼ਨਰੀ ਸੋਸ਼ਲਿਸਟ ਪਾਰਟੀ ਨੂੰ ਪੰਜਾਬ ਰਾਜ ਲੋਕ ਸਭਾ ਹਲਕਾ ਨੰਬਰ 8 (ਰਾਖਵਾਂ) ਫਤਿਹਗੜ• ਸਾਹਿਬ ਅਤੇ ਲੋਕ ਸਭਾ ਹਲਕਾ ਨੰਬਰ 13 ਪਟਿਆਲਾ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਰਾਖਵਾਂ ਚੋਣ ਨਿਸ਼ਾਨ ਕਹੀ ਅਤੇ ਵੇਲਚਾ ਦੀ ਵੰਡ ਕੀਤੀ ਗਈ ਹੈ।
ਉਨ•ਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਜਨਤਾ ਦਲ (ਯੂਨਾਈਟਿਡ) ਦੇ  ਲੋਕ ਸਭਾ ਹਲਕਾ ਨੰਬਰ 12 ਸੰਗਰੂਰ ਤੋਂ ਚੋਣ ਲੜਨ ਵਾਲੇ ਉਮੀਦਵਾਰ ਲਈ ਚੋਣ ਨਿਸ਼ਾਨ ਤੀਰ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ  ਆਮ ਆਦਮੀ ਪਾਰਟੀ ਦੇ ਪੰਜਾਬ ਰਾਜ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਝਾੜੂ ਰਾਖਵਾਂ ਚੋਣ ਨਿਸ਼ਾਨ ਦੀ ਵੰਡ ਕੀਤੀ ਗਈ ਹੈ ।