• Home
  • ਕੱਲ੍ਹ ਛੁੱਟੀ ਵਾਲੇ ਦਿਨ 25 ਨੂੰ ਕਰਨਗੇ ,ਤਹਿਸੀਲਦਾਰ ਰਜਿਸਟਰੀਆਂ .! ਬਾਕੀ ਦਿਨਾਂ ‘ਚ ਵੀ ਲਾਉਣਗੇ ਓਵਰ ਟਾਈਮ

ਕੱਲ੍ਹ ਛੁੱਟੀ ਵਾਲੇ ਦਿਨ 25 ਨੂੰ ਕਰਨਗੇ ,ਤਹਿਸੀਲਦਾਰ ਰਜਿਸਟਰੀਆਂ .! ਬਾਕੀ ਦਿਨਾਂ ‘ਚ ਵੀ ਲਾਉਣਗੇ ਓਵਰ ਟਾਈਮ

ਚੰਡੀਗੜ੍ਹ, (ਖ਼ਬਰ ਵਾਲੇ ਬਿਓਰੋ)

ਪੰਜਾਬ ਦੇ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ 25 ਅਗਸਤ, 2018 ਦਿਨ ਸ਼ਨੀਵਾਰ ਨੂੰ ਪੰਜਾਬ ਦੇ ਸਾਰੇ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦਫਤਰ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸੂਬੇ ਵਿਚ ਕੁਝ ਅਚਨਚੇਤੀ ਛੁੱਟੀਆਂ ਹੋਣ ਕਾਰਣ ਰਜਿਸਟਰੀਆਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਲਈ 25 ਅਗਸਤ ਦਿਨ ਸ਼ਨੀਵਾਰ ਨੂੰ ਰਾਜ ਦੇ ਸਮੂਹ ਸਬ ਰਜਿਸਟਰਾਰ (ਤਹਿਸੀਲਦਾਰ)/ਜੁਆਇੰਟ ਸਬ ਰਜਿਸਟਰਾਰ (ਨਾਇਬ ਤਹਿਸੀਲਦਾਰ) ਦਫਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਬਕਾਇਆ ਪਏ ਰਜਿਸਟ੍ਰੇਸ਼ਨ ਦੇ ਕੰਮ ਨੂੰ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਇਨ੍ਹਾਂ ਦਫਤਰਾਂ ਦਾ ਸਾਰਾ ਸਟਾਫ ਆਮ ਦਿਨਾਂ ਵਾਂਗ ਹਾਜ਼ਰ ਰਹੇਗਾ ਅਤੇ ਕੰਮ ਕਰੇਗਾ। ਇਸ ਤੋਂ ਇਲਾਵਾ ਆਮ ਦਿਨਾਂ ਵਿਚ ਵੀ ਰਜਿਸਟਰੀਆਂ ਨਾਲ ਸਬੰਧਤ ਕੰਮ ਪੂਰਾ ਕਰਨ ਲਈ ਸ਼ਾਮ 5 ਵਜੇ ਤੋਂ ਬਾਅਦ ਵੀ ਦਫਤਰਾਂ ਵਿਚ ਕੰਮ ਕੀਤਾ ਜਾਵੇਗਾ ਤਾਂ ਜੋ ਬਕਾਇਆ ਪਿਆ ਕੰਮ ਪੂਰਾ ਹੋ ਸਕੇ। ਇਸ ਸਬੰਧੀ ਪੱਤਰ ਪੰਜਾਬ ਦੇ ਸਾਰੇ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦਫਤਰਾਂ ਨੂੰ ਜਾਰੀ ਕੀਤਾ ਗਿਆ ਹੈ।