• Home
  • ਏ ਜੀ ਕੋਲ ਪੁੱਜਾ ਸੀਬੀਆਈ ਤੋਂ ਕੇਸ ਵਾਪਿਸ ਲੈਣ ਵਾਲਾ ਨੋਟੀਫ਼ਿਕੇਸ਼ਨ

ਏ ਜੀ ਕੋਲ ਪੁੱਜਾ ਸੀਬੀਆਈ ਤੋਂ ਕੇਸ ਵਾਪਿਸ ਲੈਣ ਵਾਲਾ ਨੋਟੀਫ਼ਿਕੇਸ਼ਨ

 ਏ ਜੀ ਦੀ ਸਲਾਹ ਤੋਂ ਬਾਅਦ ਜਾਰੀ ਕੀਤਾ ਜਾਏਗਾ ਨੋਟੀਫ਼ਿਕੇਸ਼ਨ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਿਸ ਲੈਣ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤਿਆਰ ਕਰ ਲਿਆ ਹੈ।
ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਤੋਂ ਪਹਿਲਾਂ ਕਾਨੂੰਨੀ ਸਲਾਹ ਲਈ ਏ ਜੀ ਦਫਤਰ ਭੇਜਿਆ ਗਿਆ ਤਾਂਕਿ ਕਾਨੂੰਨੀ ਤੌਰ ਤੇ ਕੋਈ ਘਾਟ ਨਾ ਰਹਿ ਜਾਵੇ।।
ਏ ਜੀ ਦਫਤਰ ਤੋਂ ਕਾਨੂੰਨੀ ਸਲਾਹ ਆਉਣ ਤੋਂ ਬਾਅਦ ਇਸ ਨੋਟੀਫ਼ਿਕੇਸ਼ਨ ਨੂੰ ਜਾਰੀ ਕਰਦੇ ਹੋਏ ਸੀਬੀਆਈ ਤੋਂ ਜਾਂਚ ਵਾਪਸ ਲੈਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿਤੀ ਜਾਵੇਗੀ।।