• Home
  • ਤਨੂੰ ਸ੍ਰੀ ਦੱਤਾ ਨੂੰ ਅਦਾਲਤ ‘ਚ ਮਿਲਾਂਗਾ : ਨਾਨਾ

ਤਨੂੰ ਸ੍ਰੀ ਦੱਤਾ ਨੂੰ ਅਦਾਲਤ ‘ਚ ਮਿਲਾਂਗਾ : ਨਾਨਾ

ਮੁੰਬਈ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨੀਂ ਬਾਲੀਵੁੱਡ ਦੀ ਸਾਬਕਾ ਅਭਿਨੇਤਰੀ ਤਨੂੰਸ੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਕਈ ਗੰਭੀਰ ਦੋਸ਼ ਲਾਏ ਸਨ। ਦੱਤਾ ਨੇ ਕਿਹਾ ਸੀ ਕਿ ਨਾਨਾ ਅਭਿਨੇਤਰੀਆਂ ਨਾਲ ਬਦਸਲੂਕੀ ਕਰਦੇ ਹਨ ਤੇ ਉਨਾਂ ਲਈ ਭੱਦੀ ਸ਼ਬਦਾਵਲੀ ਵਰਤਦੇ ਹਨ। ਜਿਸ ਕਾਰਨ ਨਾਨਾ ਅੱਜਕਲ ਸੁਰਖ਼ੀਆਂ 'ਚ ਹਨ। ਪਹਿਲੇ ਦਿਨਾਂ 'ਚ ਤਾਂ ਕੁਝ ਨਹੀਂ ਬੋਲੇ ਸਨ ਪਰ ਹੁਣ ਉਨਾਂ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਹੁਣ ਤਨੂੰ ਸ੍ਰੀ ਦੱਤਾ ਨੂੰ ਅਦਾਲਤ 'ਚ ਹੀ ਮਿਲਣਗੇ।
ਨਾਨਾ ਨੇ ਕਿਹਾ ਕਿ ਦੱਤਾ ਨੇ ਛੇੜਖਾਨੀ ਤੇ ਜ਼ਲੀਲ ਕਰਨ ਵਾਲੇ ਦੋਸ਼ ਲਾ ਕੇ ਉਨਾ ਦੀ ਸ਼ਾਖ ਨੂੰ ਵੱਟਾ ਲਾਇਆ ਹੈ। ਉਨਾਂ ਕਿਹਾ ਕਿ ਮੈਂ ਮੀਡੀਆ 'ਚ ਕੁਝ ਬੋਲਣ ਦੀ ਬਜਾਇ ਦੱਤਾ ਵਿਰੁਧ ਅਦਾਲਤ ਰਾਹੀਂ ਹੀ ਕਾਰਵਾਈ ਕਰਾਂਗਾ।
ਦੂਜੇ ਪਾਸੇ ਇਸ ਮਾਮਲੇ 'ਤੇ ਬਾਲੀਵੁੱਡ ਵੰਡਿਆ ਨਜ਼ਰ ਆ ਰਿਹਾ ਹੈ। ਜਿਥੇ ਕੋਰੀਗ੍ਰਾਫਰ ਗਣੇਸ਼ ਆਚਾਰੀਆ, ਨਿਰਦੇਸ਼ਕ ਰਾਕੇਸ਼ ਸਾਰੰਗ ਸਮੇਤ ਕਈ ਬਾਲੀਵੁੱਡ ਹਸਤੀਆਂ ਨਾਨਾ ਦਾ ਪੱਖ ਲੈ ਰਹੀਆਂ ਹਨ ਉਥੇ ਹੀ ਪ੍ਰਿਯੰਕਾ ਚੋਪੜਾ, ਫ਼ਰਹਾਨ ਅਖ਼ਤਰ, ਰਿਚਾ ਚੱਢਾ ਵਰਗੇ ਕਲਾਕਾਰ ਦੱਤਾ ਦੇ ਪੱਖ 'ਚ ਬੋਲ ਰਹੇ ਹਨ।