• Home
  • ਕੱਲ੍ਹ 25 ਸਤੰਬਰ ਨੂੰ ਸਕੂਲਾਂ ਦੇ ਸਟਾਫ ਨੂੰ ਵੀ ਛੁੱਟੀ ਰਹੇਗੀ .!

ਕੱਲ੍ਹ 25 ਸਤੰਬਰ ਨੂੰ ਸਕੂਲਾਂ ਦੇ ਸਟਾਫ ਨੂੰ ਵੀ ਛੁੱਟੀ ਰਹੇਗੀ .!

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪੰਜਾਬ ਚ ਹੜ੍ਹਾਂ ਦੀ ਚਿਤਾਵਨੀ ਤੋਂ ਬਾਅਦ ਕੱਲ੍ਹ 25 ਸਤੰਬਰ ਨੂੰ ਸਰਕਾਰੀ ਤੇ ਗੈਰ ਸਰਕਾਰੀ  ਸਕੂਲ/ ਕਾਲਜ ਮੁਕੰਮਲ ਬੰਦ ਰਹਿਣਗੇ ,ਅਤੇ ਅਧਿਆਪਕ ਵੀ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੋਣਗੇ । ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਸੰਪਰਕ ਕਰਨ ਤੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਲਿਆ ਗਿਆ ਛੁੱਟੀ ਬਾਰੇ ਫ਼ੈਸਲਾ ਅਟੱਲ ਹੈ ।

ਬਾਅਦ ਵਿੱਚ ਖ਼ਬਰ ਵਾਲੇ ਡਾਟ ਕਾਮ ਵੱਲੋਂ  ਮੁਹਾਲੀ ਦੇ ਡਿਪਟੀ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਸਪਰਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਹੁਣ ਇਕੱਲੇ  ਵਿਦਿਆਰਥੀਆਂ ਨੂੰ  ਨਹੀਂ ਸਗੋਂ ਸਕੂਲਾਂ ਦੇ ਸਟਾਫ ਨੂੰ ਵੀ 25 ਸਤੰਬਰ ਦੀ ਛੁੱਟੀ ਰਹੇਗੀ ।

ਦੱਸਣਯੋਗ ਹੈ ਕਿ ਅੱਜ ਸਵੇਰੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਅੰਦਰ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਅੱਜ24 ਸਤੰਬਰ ਅਤੇ ਕੱਲ੍ਹ 25 ਸਤੰਬਰ ਨੂੰ ਛੁੱਟੀ ਕਰਨ ਦੇ ਹੁਕਮ ਦਿੱਤੇ ਸਨ ,ਪਰ ਸਕੂਲਾਂ ਦੇ ਸਟਾਫ਼ ਨੂੰ ਹਾਜ਼ਰ ਰਹਿਣ ਲਈ ਕਿਹਾ ਸੀ ।

ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਐਮਰਜੈਂਸੀ ਹਾਲਾਤਾਂ ਬਾਰੇ ਕੀਤੀ ਗਈ ਮੀਟਿੰਗ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ/ ਕਾਲਜਾਂ ਨੂੰ ਕੱਲ੍ਹ 25 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ । ਪਰ ਸਕੂਲਾਂ ਦੇ ਅਧਿਆਪਕ 25 ਸਤੰਬਰ ਨੂੰ ਸਕੂਲਾਂ ਚ ਹਾਜ਼ਰ ਹੋਣ ਦੇ ਫੈਸਲੇ ਤੋਂ ਦੋਚਿੱਤੀ ਵਿੱਚ ਸਨ ਕਿ ਉਹ ਡਿਪਟੀ ਕਮਿਸ਼ਨਰ ਦਾ ਹੁਕਮ ਮੰਨਣ ਜਾਂ ਮੁੱਖ ਮੰਤਰੀ ਦਾ ਲ