• Home
  • ਵਿਆਹ ਤੋਂ ਬਾਅਦ ਕੀ ਪ੍ਰਿਯੰਕਾ ਵੀ ਬਦਲ ਲਵੇਗੀ ਆਪਣਾ ਉਪਨਾਮ-ਜੋਤਸ਼ੀਆਂ ਦਾ ਕਹਿਣਾ ਨਾਂ ਬਦਲਣ ਨਾਲ ਮਿਲੇਗੀ ਸਫਲਤਾ

ਵਿਆਹ ਤੋਂ ਬਾਅਦ ਕੀ ਪ੍ਰਿਯੰਕਾ ਵੀ ਬਦਲ ਲਵੇਗੀ ਆਪਣਾ ਉਪਨਾਮ-ਜੋਤਸ਼ੀਆਂ ਦਾ ਕਹਿਣਾ ਨਾਂ ਬਦਲਣ ਨਾਲ ਮਿਲੇਗੀ ਸਫਲਤਾ

ਮੁੰਬਈ: ਪ੍ਰਿਯੰਕਾ ਚੋਪੜਾ ਤੇ ਨਿੱਕ ਦਾ ਪਿਛਲੇ ਦਿਨੀਂ ਜੋਧਪੁਰ ਵਿਖੇ ਵਿਆਹ ਹੋ ਗਿਆ ਹੈ ਤੇ ਇਸ ਵਿਆਹ 'ਚ ਪੱਛਮੀ ਤੇ ਭਾਰਤੀ ਪਰੰਪਰਾਵਾਂ ਦੋਹਾਂ ਦਾ ਖ਼ਾਸ ਖਿਆਲ ਰੱਖਿਆ ਗਿਆ। ਇਸ ਦੌਰਾਨ ਦੂਜੇ ਦਿਨ ਵਿਆਹ ਸਮਾਗਮ 'ਚ ਢੇਰ ਸਾਰੇ ਪਟਾਕੇ ਚੱਲਣ ਕਾਰਨ ਪ੍ਰਿਯੰਕਾ ਦੀ ਡਟ ਕੇ ਆਲੋਚਨਾ ਵੀ ਹੋਈ ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਸ ਨੇ ਇੱਕ ਵੀਡੀਉ ਜਾਰੀ ਕਰ ਕੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਪਟਾਕੇ ਚਲਾ ਕੇ ਦੇਸ਼ ਦੇ ਵਾਤਾਵਰਣ ਨੂੰ ਖ਼ਰਾਬ ਨਾ ਕਰਨ ਪਰ ਹੋਇਆ ਇਹ ਕਿ ਉਨਾਂ ਦੇ ਵਿਆਹ 'ਤੇ ਕਰੀਬ ਦੋ ਘੰਟੇ ਪਟਾਕੇ ਚੱਲੇ ਜਿਸ ਕਾਰਨ ਚਾਰੇ ਪਾਸਿਉਂ ਪ੍ਰਿਯੰਕਾ ਦੀ ਆਲੋਚਨਾ ਵੀ ਹੋਈ।
ਹੁਣ ਵਿਆਹ ਦੀਆਂ ਰਸਮਾਂ ਕਰੀਬ ਨਿਬੜ ਚੁੱਕੀਆਂ ਹਨ ਤੇ ਨਵ ਵਿਆਹੁਤਾ ਜੋੜੀ ਹਨੀਮੂੰਨ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਵਿਆਹ ਸਮਾਗਮ ਦੀਆਂ ਕਈ ਨਵੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਇਸੇ ਦੌਰਾਨ ਬਾਲੀਵੁੱਡ 'ਚ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਪ੍ਰਿਯੰਕਾ ਭਾਰਤੀ ਪਰੰਪਰਾ ਅਨੁਸਾਰ ਕੀ ਆਪਣਾ ਨਾਮ ਬਦਲ ਲਵੇਗੀ।


ਸੋਨਮ ਕਪੂਰ ਨੂੰ ਸੋਨਮ ਅਹੂਜਾ ਬਣਨ ਦੀ ਸਲਾਹ ਦੇਣ ਵਾਲੇ ਅਤੇ ਕਈ ਦਿੱਗਜ਼ ਅੇਕਟਰਾਂ ਲਈ ਕੰਮ ਕਰਨ ਵਾਲੇ ਸੰਜੈ ਜੁਬਾਨੀ ਦਾ ਕਹਿਣਾ ਹੈ ਕਿ ਪ੍ਰਿਯੰਕਾ ਨੂੰ ਵੀ ਆਪਣਾ ਨਾਮ ਬਦਲ ਲੈਣਾ ਚਾਹੀਦਾ ਹੈ ਤੇ ਅਜਿਹਾ ਕਰਨ ਨਾਲ ਉਸ ਨੂੰ ਹੋਰ ਵੀ ਸਫਲਤਾ ਮਿਲੇਗੀ।
ਸੰਜੈ ਦਾ ਕਹਿਣਾ ਹੈ ਕਿ ਪ੍ਰਿਯੰਕਾ ਦੀ ਕੁੰਡਲੀ 'ਚ 9 ਅੰਕ ਸ਼ੁਭ ਹੈ ਤੇ ਇਸ ਅੰਕ ਅਨੁਸਾਰ ਹੀ ਉਹ ਟੇਵਾ ਲਾ ਕੇ ਦੱਸ ਰਹੇ ਹਨ ਕਿ ਉਸ ਨੂੰ ਨਾਮ ਆਪਣੇ ਸਹੁਰੇ ਪਰਵਾਰ ਅਨੁਸਾਰ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਉਸ ਨੂੰ ਅਪਾਰ ਸਫਲਤਾ ਹਾਸਲ ਹੋਵੇਗੀ।